ਪੰਨਾ:ਇਨਕਲਾਬ ਦੀ ਰਾਹ.pdf/82

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰਲ ਮਿਲ, ਪੰਡਤ, ਮੁੱਲਾਂ, ਭਾਈ।

ਕਰ ਛਡਦੇ ਨੇ ਨੀਮ-ਸੁਦਾਈ।

ਇਹਨਾਂ ਦਾ ਉਪਜਾਇਆ ਹੋਇਐ,

ਰਾਹ ਦਾ ਕੁਲ ਫਤੂਰ,

ਮੁਸਾਫ਼ਰ!

ਤੇਰੀ ਮਨਜ਼ਲ ਦੂਰ!


ਲਾ ਲਾ ਕੇ ਹੂਰਾਂ ਦੇ ਲਾਰੇ।

ਕਈ ਭੋਲੇ ਭਟਕਾ ਕੇ ਮਾਰੇ।

'ਮਾਨੁਸ਼ਤਾ’ ਨੂੰ ਉਹਲੇ ਕੀਤਾ,

ਰਾਹ ਵਿਚ ਰੱਖ ਕੇ 'ਤੂਰ',

ਮੁਸਾਫਰ!

ਤੇਰੀ ਮਨਜ਼ਲ ਦੂਰ!


ਮੁੱਲਾਂ ਤੇ ਮੁਸਕਾਂਦਾ ਲੰਘ ਜਾ।

ਪੰਡਤਾਂ ਕਲੋਂ ਗਾਂਦਾ ਲੰਘ ਜਾ।

ਇਹਨਾਂ ਦੀ ਘੂਰੀ ਵਲ ਨਾ ਤਕ,

ਰਹੁ ਆਸ਼ਾ-ਭਰਪੂਰ,

ਮੁਸਾਫਰ!

ਤੇਰੀ ਮਨਜ਼ਲ ਦੂਰ!

੭੬