( ੧੫੩)
(ਰੁਕੋ) ਬੇਬੇ ਜੀ ਮੰਗਨੀ ਦੇ ਪਿਛੋਂ ਵੀ ਏਹ ਕੰਮ ਹੋ ਸਕਦਾ ਹੈ ਹੁਣ ਜੇਕਰ ਕੋਈ ਦੋਸ਼ ਮੇਰੇ ਅਥਵਾ ਉਸ ਦੇ ਵਿਚ ਹੋਵੇ ਭੀ ਤਾਂ ਹੁਣ ਕੋਈ ਜੁਬਾਨ ਕਰ ਕੇ ਨਹੀਂ ਨ ਮੋੜ ਸਕਦਾ॥
(ਸੇਠਨੀ) ਰੁਕੋ ਧਰਮਸ਼ਾਸਤਰ ਵਿਚ ਮੰਗਨੀ ਦਾ ਕੋਈ ਹੁਕਮ ਨਹੀਂ ਤੇ ਨਾਹੀਂ ਅੱਗੇ ਕਦੀ ਹੁੰਦੀ ਹੁੰਦੀ ਸੀ ਤੈਨੂੰ ਯਾਦ ਹੈ ਕੇ ਨਹੀਂ ਓਦਨ ਸੇਠ ਹੋਰਾਂ ਕੀਹ ਆਖਿਆ ਸੀ ਕੇ ਵਿਵਾਹ ਤੀਸਰੀ ਲਾਂ ਤਕ ਨਹੀਂ ਹੁੰਦਾ।
(ਰੁਕੋ) ਬੇਬੇ ਜੀ ਲਾਂ ਕੀਹ ਹੁੰਦੀਏ ਤੇ ਮੁੰਡੇ ਕੁੜੀ ਦਾ ਵਿਵਾਹ ਸੰਪੂਰਨ, ਅਥਵਾ ਅਤੁਟ ਕਦ ਹੁੰਦਾਏ ਮੈਨੂੰ ਦੱਸ ਤਾਂ ਛਡੋ ਕੱਲ ਰਾਤ ਮੈਨੂੰ ਇਕ ਬੜਾ ਭੇੜਾ ਸੁਪਨਾ ਆਇਆ ਸੀ ਇਸ ਕਰਕੇ ਦਿਲ ਬੜਾ ਹੀ ਅੰਦਰ ਬਾਹਰ ਪਿਆ ਹੁੰਦਾ ਹੈ। ਮੈਂ ਤਹਾ ਨੂੰ ਅਜੇ ਤਕ ਦੱਸਿਆ ਨਹੀਂ॥
(ਸੇਠਨੀ) ਰੁਕੋ ਵਿਵਾਹ ਵਿਚ ਮੁੰਡੇ ਕੁੜੀ ਨੂੰ ਤੀਸਰੀ ਲਾਂਥੋਂ ਪੈਹਿਲਾਂ ਫੇਰ ਇਕ ਅੰਦਰ ਦੇਹ ਪਰੀਖਿਆ ਵਾਸਤੇ ਭੇਜਿਆ ਜਾਂਦਾ ਹੈ ਕੁੜੀ ਦੇ ਗਲ ਇਕ ਤੇ ਮੁੰਡੇ ਦੇ ਲਕ ਇਕੋ ਹੀ ਕੱਪੜਾ ਹੁੰਦਾ ਹੈ ਸੋ ਓਹ ਦੋਵੇਂ ਥੋੜੇ ਚਿਰ, ਵਿਚ ਹੀ ਇਕ ਦੂਸਰੇ ਦਾ ਪਿੰਡਾ ਅਥਵਾ ਮੂੰਹ, ਚੇਹਰਾ ਦੇਖ ਲੈਂਦੇ ਨੇ ਤੇ ਜੇਕਰ ਉਸ ਵੇਲੇ ਭੀ ਕੋਈ ਰੋਗ ਸੁਇਆ ਸੁਨਾਇਆ ਯਾ ਛਪਿਆ ਛੁਪਾਇਆ ਨਜਰ ਆ ਜਾਵੇ ਤਾਂ ਉਨ੍ਹਾਂ ਦੁਵਾਂ ਵਿਚੋਂ ਜੋ ਨਾ ਰਾਜੀ ਹੋਵੇ ਓਹ ਧਰਮਸ਼ਾਸਤਰ ਦੀ