ਪੰਨਾ:ਇਸਤਰੀ ਸੁਧਾਰ.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੨੦ ) ਇਤਨੀ ਗਲ ਕਰਕੇ ਕਿਸ਼ਨਦੇਈ ਅਪਨੇ ਘਰ ਗਈ ਤੇ ਜੀਵਾਂ ਅਪਨੇ ਘਰ ਸੌਂ ਰਹੀ, ਪਿਆਰੀ ਮੈਂ ਬੜੀ ਵਿਚਾਰ ਕਰਨ ਲਗ ਗਿਆ,ਤੇ ਦਿਲ ਵਿੱਚ ਏਹ ਠਾਨ ਲੀਤੀ ਕੇ ਈਸ਼ਰ ਜੇ ਗਰਿਸਤ ਦੇਵੇ ਤਾਂ ਜਨਾਨੀ ਅੱਛੀ ਦੇਵੇ ਨਹੀਂ ਤਾਂ ਬਿਨਾਂ ਇਸਤੀ ਹੀ ਰਹਿਨਾ ਅਛਾ ਹੈ ॥ (ਪਤਨੀ) ਪਿਆਰੇ ਸੁਆਮੀ ਜੀ ਫੇਰ ਬਸੰਤੀ ਨੂੰ ਕਿਸ਼ਨ ਦੇਈ ਨੇ ਦੇਖਿਆ ਕੇ ਨਾ। ਤੇ ਬਾਵੇ ਦਾ ਕੀਹ ਹਾਲ ਹੋਇਆ ਮੈਂ ਤੇ ਕਦੀ ਕੋਈ ਬਾਵਾ ਗਲੀਵਿਚ ਆਉਂਦਾ ਨਹੀਂ ਦੇਖਿਆ (ਪਤੀ) ਪਿਆਰੀ ਫੇਰ ਹੋਰ ਗਲ ਤੇ ਖਬਰ ਨਹੀਂ ਕਿਸ , ਤਰਾਂ ਹੋਈ, ਪਰ ਇੱਕ ਦਿਨ ਗੋਬਿੰਦਰਾਮਨਿਹਾਲਾ ਰਾਮਚੰਦ ਕਨਈਆ ਤੇ ਦੁਰਗਾਦਾਸ ਮੇਰੀ ਦੁਕਾਨ ਉੱਤੇ ਆਏ. ਤੋਂ ਕੌਹਨ ਲਗ ਸੇਠ ਜੀ ਇੱਕ ਗੱਲ ਹੈ, ਜੋ ਤੁਸੀਂ ਸਲਾਹ ਦਿਓ ਤਾਂ ਅਸੀਂ ਕੁਛ ਬੰਦੋਬਸਤ ਕਰੀਏ,ਸੋ ਮੈਂ ਪੁਛਿਆ ਕੇ ਓਹ ਕੀ ਗਲ ਹੈ, ਉਨਾਂ ਕਹਿਆ ਜੋ ਬਸੰਤੀ ਕਾਂਸ਼ੀ ਰਾਮ ਦੀ ਬੇਟੀ ਨੇ ਚੋਰੀ ਚੋਰੀ ਬਾਵੇ ਗਵਰਧਨਦਾਸ ਨਾਲ ਪਰੀਤ ਲਗਾ ਲੀਤੀ ਹੈ, ਤੇ ਗਲੀ ਵਿਚ ਸਾਡੀਆਂ ਨੂੰਹਾਂ ਧੀਆਂ ਬਹਿਨਾ ਫਿਰਨਾ ਹੋਇਆਂ । ਹੁਨ ਅਸੀਂ ਕੋਈ ਉਪਾਉ ਐਸਾ ਕਰਨਾ ਚਾਹੁੰਦੇ ਹਾਂ ਜਿਦੇ ਨਾਲ ਗਲ ਭੀ ਮਸ਼ਹੂਰ ਨਾ ਹੋਵੇ ਤਾਂ ਗੋਵਰਧਨਦਾਸ ਗਲੀ ਵਿਚ ਭੀ ਨਾ ਆਇਆ ਜਾਇਆ ਕਰੋ ਪਿਆਰੀ ਮੈਂ ਏਹ ਗਲ ਸੁਨਕੇ ਦਿਲ ਵਿੱਚ ਸੋਚਿਆ