ਪੰਨਾ:ਇਸਤਰੀ ਸੁਧਾਰ.pdf/59

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੫ ) ਤੇ ਮੈਂਨੂੰ ਪੁਛਿਆ ਸਾਜੇ ਤੇ ਅੱਜ ਤੁਹਾਡਾ ਭਰਾ ਕਿੱਥੇ ਗਿਆ ਹੋਇਆ ਹੈ ਤੇ ਤੁਹਾਡੀ ਮਾਈ ਨਾਲ ਨਹੀਂ ਆਈ ਹੋਈ। ਤੇ ਤੁਹਾਡੇ ਘਰ ਕੇਹੜੇ ਪਿੰਡ ਨੇ ।ਤੇ ਜਦ ਮੈਂ ਇਨਾਂ ਗੱਲਾਂ ਦੇ ਜੁਆਬ ਤੁਹਾਨੂੰ ਦਿਤੇ ਸਨ ਤਦ ਹੀ ਮੇਰੇ ਦਿਲ ਵਿਚ ਏਹ ਆਇਆ ਸੀ ਕੇ ਪਰਮੇਸ਼ਰ ਮੈਂਨੂੰ ਏਹੋ ਵਰ ਦੇਵੇ ਤਾਂ ਅੱਛਾ ਹੈ । ਏਹ ਤਾਂ ਕਿਸੇ ਵੇਲੇ ਦਾ ਮੂੰਹੋਂ ਕਡਿਆ ਈਸਵਰ ਨੇ ਠੀਕ ਕਰ ਦਿਤਾ॥ . (ਸੇਠ) ਪਿਆਰੀ ਹਾਂ ਠੀਕ ਬਾਤ ਹੈ ਈਸਵਰ ਧੰਨ ਹੈ, ਓਹ ਸਚਿਆਂ ਦਾ ਸੱਚਾ ਵਡਿਆਂ ਦਾ ਵੱਡਾ ਪੰਡਿਤਾਂ ਦਾ ਪੰਡਿਤ ਸਿਆਣਿਆਂ ਦਾ ਸਿਆਣਾ ਐਸੇ ਕਮ ਰਾਸ ਕਰਦਾ ਹੈ ਕੇ ਆਦਮੀ ਉਸ ਦੀ ਗਤੀ ਨੂੰ ਪਾ ਨਹੀਂ ਸਕਦਾ। ਹੁਣ ਕਿਸ ਨੂੰ ਮਾਲੂਮ ਸੀ ਜੋ ਤੂੰ ਮੈਂਨੂੰ ਮਿਲੇਗੀ ॥ (ਸੋਠਨੀ) ਪਿਆਰੇ ਜੀ ਫੇਰਤੁਹਾਡੇ ਨਾਲ ਮੇਰੀ ਮੰਗਨੀ ਕਿਸ ਤਰਹਾਂ ਹੋਈ ॥ ਸੇਠ ਤੇਰੇ ਭਰਾ ਨਾਲ ਮੇਰੀਆਂ ਗੱਲਾਂ ਬਾਂ੧੫ਦਿਨ ਗੰਗਾ ਜੀ ਤੇ ਹੁੰਦੀਆਂ ਰਹੀਆਂ ਸਨ । ਸੋ ਉਸ ਨੂੰ ਬੜਾ ਅੱਛਾ ਦੇਖ ਕੇ ਤਾਂ ਮੈਂ ਅਪਣੇ ਚਚੌਰੇ ਮਾਮੇ ਦੀ ਧੀ ਦਾ ਸਾਕ ਤੁਹਾਡੇ ਘਰ ਦਿਵਾ ਭੇਜਿਆ ਸੀ । ਤੇ ਤੇਰੇ ਭਰਾ ਨੇ ਮੈਂਨੂੰ ਗੰਗਾ ਜੀ ਤੇ ਹੀ ਕੇਹ ਦਿੱਤਾ ਸੀ ਕੇ ਉਮੇਦ ਹੈ ਜੋ ਮੈਂ ਤੁਹਾਡਾ ਹਮੇਸਾ ਦੇਨ ਦਾਰ ਸਾਕ ਬਨਾਂਗਾ ਮੈਂ ਉਸ ਵੇਲੇ ਸਮਝ ਗਿਆ ਸਾਂ ਕੀ ਹੁਣ ਹੋਰ ਕੀ ਸਾਕ ਹੋਣਾ ਹੈ । ਏਹੀ