ਪੰਨਾ:ਇਸਤਰੀ ਸੁਧਾਰ.pdf/71

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( 20 ) ਨੇ ਸੁਨ ਲਈ ਹੈ ਕੇ ਸਭ ਸੋਚ ਸਮਝ ਕੇ ਵਿਵਾਹਨ ਲਗ ਪਏ ਨੇ ਪਰ ਅਜੇ ਕਈ ਆਦਮੀ ਅਜੇਹੇ ਨੇ ਜੇਹੜੇ ਅਜੇ ਭੀ ਖੁਹ ਵਿਚ ਸੁਟ ਛਡਦੇ ਨੇ ॥ ਓਹ ਕਿਸ ਤਰਾਂ ਕੋਈ ਤਾਂ ਅਨਪੜਹ ਨਾਲ ਪੜਹੀ ਹੋਈ ਵਿਵਾਹ ਦੋਦੇ ਨੇ ਕੋਈ ਸੁਜਾਖੀ ਕਾਨੇ ਨਾਲ, ਕੋਈ ਲੰਡੀ ਚੰਗੇ ਭਲੇ ਨਾਲ, ਕੋਈ ਸੋਹਨੀ ਕੋਹੜੇ ਨਾਲ, ਕੋਈ ਛੋਟੀ ਵਡੇ ਨਾਲ ਕੋਈ ਵਡੀ ਛੋਟੇਨਾਲ, ਇਸ ਤਰ੍ਹਾਂ ਉਲਟ ਪੁਲਟ ਅਜੇ ਬਹੁਤ ਹੁੰਦਾ ਹੈ। ਪਰ ਅਜੇਹਾ ਕਰਨ ਵਾਲੇ ਸਾਰੀ ਉਮਰ ਧੀਆਂ ਦੇ ਦੁਖਾ ਨਾਲ ਗੇਮ ਖਾ ਖਾ ਕੇ ਹਜੋਂ ਬੇਹੱਜ ਹੋ ਜਾਂਦੇ ਨੇ । ਤੇ ਓਹੋ ਬੀਬੀਆਂ ਭੀ ਸਾਰੀ ਉਮਰ ਉਭੇਸਾਹ ਲੈ ਲੈ ਤੇ ਦੁਨੀਆਂ ਦੀਆਂ ਸਭ ਗਲਾਂ ਸਿਰ ਝਲਕੇ ਰਾਤ ਦਿਨੇ ਸਹੇੜਨ ਵਾਲਿਆਂ ਨੂੰ ਕੋਸ ਕੋਸ ਕੇ ਤੇ ਮਰਦੀਆ ਨੇ। ਸੋ ਰੁਕੋ ਜੋ ਕੋਈ ਅੱਜ ਇਸ ਅੰਗਰੇਜ਼ੀ ਰਾਜ ਵਿਚ ਅਪਨੀ ਅਕਲਤੇ ਧਰਮ ਅਨੁਸਾਰ ਕੰਮ ਨਹੀਂ ਕਰੇਗਾ ਓਹ ਐਸਾ ਹੀ ਦੁਖ ਪਾਵੇਗਾ ਜੇਹਾ ਏਹ ਸਾਡੀ ਬਾਹਰਲੀ ਗਲੀ ਵਿਚ ਧਨਪਤ ਪਿਆ ਦੇਖਦਾ ਤੇ ਪਾਂਦਾ ਹੈ ॥ ਰੁਕੋ) ਬੇਬੇ ਜੀ ਬਹੁਤ ਹੀ ਚੰਗੀਆਂ ਗੱਲਾਂ ਤੁਸਾਂ ਨੇ ਕੀਤੀਆਂ ਨੇ । ਬੇਸ਼ੱਕ ਸਾਡੀਆਂ ਭੈਨਾ ਜੇਕਰ ਸਿਆਨੀਆਂ ਹੋਵਨ ਤਾਂ ਇਸ ਫਾਹੀ ਵਿਚ ਫਸਨ ਤੋ ਪਹਲਾਂ ਸਭ ਕੁਛ ਆਪ ਦਖ ਭਾਲ ਲਿਆ ਕਰਨ।ਪਰ ਬੇਏਜੀ ਜਿਨਾ ਲੋਕਾਂ ਨੇ ਧੀਆਂ ਦੇ ਟਕੇ ਗਿਨਾਨੇ ਹੋਏ ਓਹ ਤਾਂ ਅਜੇਹੀਆਂ ਗਲਾਂ ਕਰਨੇ