ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/108

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੀ ਪਤਨੀ ਜਾਂ ਬੇਟੀ ਕੋਲ ਕੋਈ ਗ਼ੈਰ ਮਰਦ ਆਵੇ ਕਿਉਂਕਿ ਇਸ ਨਾਲ ਬਹੁਤ ਸਾਰਿਆਂ ਫ਼ਿਤਨਿਆਂ ਨੂੰ ਜਨਮ ਮਿਲਦਾ ਹੈ।

ਹਜ਼ਰਤ ਉਮਰ (ਰਜ਼ੀ.) ਫ਼ਰਮਾਉਂਦੇ ਹਨ ਕਿ ਔਰਤ ਪੋਸ਼ੀਦਾ (ਛੁਪਾ ਕੇ) ਰੱਖਣ ਵਾਲੀ ਚੀਜ਼ ਹੈ, ਇਸ ਲਈ ਤੁਸੀਂ ਇਸ ਨੂੰ ਘਰਾਂ ਵਿਚ ਛੁਪਾਓ।

(ਉਯੂਨ-ਨੁਲ-ਅਖ਼ਬਾਰ ਜਿਲਦ ਪੰਜਵੀਂ ਪੰਨਾ 78)

ਔਰਤਾਂ ਲਈ ਦਰਮਿਆਨੇ ਪਣ ਦਾ ਬਣਾਓ-ਸ਼ਿੰਗਾਰ ਕਰਨਾ ਜਾਇਜ਼ ਕਰਾਰ ਦਿੱਤਾ ਗਿਆ ਪਰੰਤੂ ਆਪਣੇ ਵਾਲਾਂ ਨੂੰ ਲੰਬਾ ਕਰਨ ਲਈ ਬਣਾਉਟੀ ਵਾਲ ਲਗਾਉਣਾ, ਆਪਣੇ ਸਰੀਰ ਦੇ ਹਿੱਸਿਆਂ 'ਤੇ ਗੋਦਨਾ, ਬਣਾਉਟੀ ਤਿਲ ਬਣਾਉਣਾ, ਅੱਖਾਂ ਦੇ ਭਰਵੱਟਿਆ ਤੋਂ ਵਾਲ ਪੁੱਟਣਾ ਆਦਿ ਮਨ੍ਹਾਂ ਹੈ।

ਅਜਿਹਾ ਕਰਨ ਲਈ ਆਪ (ਸ.) ਦਾ ਫ਼ਰਮਾਨ ਨਾ ਕਿਸੇ ਆਪ (ਸ.) ਦੀ ਪਤਨੀ ਤੋਂ ਸਾਬਤ ਹੁੰਦਾ ਹੈ ਅਤੇ ਨਾ ਹੀ ਕਿਸੇ ਸਹਾਬੀਆ ਦੀ ਜ਼ਿੰਦਗੀ ਤੋਂ ਮਿਲਦਾ ਹੈ। ਚਾਹੀਦਾ ਹੈ ਕਿ ਆਪਣੇ ਘਰ ਅਤੇ ਮਾਹੌਲ ਨੂੰ ਪਾਕ-ਸਾਫ਼ ਬਣਾਇਆ ਜਾਵੇ ਲੋਕਾਂ ਦੀ ਦੇਖਾ-ਦੇਖੀ ਆਪਣੀ ਆਖ਼ਿਰ ਬਰਬਾਦ ਨਾ ਕੀਤੀ ਜਾਵੇ। ਦਿਲੋਂ ਇਸ ਨੂੰ ਬੁਰਾ ਸਮਝਿਆ ਜਾਵੇ। ਨਾ ਇਹ ਕਿ ਆਪਣੀਆਂ ਅਕਲੀ ਦਲੀਲਾਂ ਦੇ ਘੋੜੇ ਭਜਾਏ ਜਾਣ। ਅਸੀਂ ਨਬੀ ਦਾ ਕਲਮਾ ਪੜ੍ਹਨ ਵਾਲੇ ਹਾਂ, ਇਹਨਾਂ ਦਾ ਨਾਂ ਲੈਣ ਵਾਲੇ ਹਾਂ। ਇਹਨਾਂ ਨਾਲ ਅਸੀਂ ਆਪਣੀ ਨਿਸਬਤ ਜੋੜ ਰੱਖੀ ਹੈ। ਚਾਹੀਦਾ ਹੈ ਕਿ ਇਹਨਾਂ ਨਾਲ ਤਨੋ-ਮਨੋ ਮੁਹੱਬਤ ਦਾ ਇਜ਼ਹਾਰ ਕੀਤਾ ਜਾਵੇ।

108-ਇਸਲਾਮ ਵਿਚ ਔਰਤ ਦਾ ਸਥਾਨ