ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/111

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਯਾ ਦੇ ਖ਼ਿਲਾਫ਼ ਸੀ। ਇਸਪਾਰਟਾ ਦੇ ਕਾਨੂੰਨ ਵਿਚ ਇਸ ਗੱਲ ਦਾ ਜ਼ਿਕਰ ਸੀ ਕਿ ਕਮਜ਼ੋਰ ਆਦਮੀਆਂ ਨੂੰ ਚਾਹੀਦਾ ਹੈ ਕਿ ਘੱਟ ਉਮਰ ਦੀਆਂ ਪਤਨੀਆਂ, ਤਾਕਤਵਰ ਨੌਜਵਾਨਾਂ ਦੇ ਹਵਾਲੇ ਕਰ ਦੇਣੀਆਂ ਚਾਹੀਦੀਆਂ ਹਨ ਤਾਂ ਜੋ ਉਹਨਾਂ ਦੀ ਤਾਕਤਵਰ ਆਲ-ਔਲਾਦ ਤੋਂ ਫ਼ੌਜ ਵਿਚ ਤਾਕਤਵਰ ਸਿਪਾਹੀਆਂ ਦਾ ਇਜ਼ਾਫ਼ਾ ਹੋ ਸਕੇ।

ਔਰਤ ਰੋਮੀਆਂ ਦੀ ਨਜ਼ਰ 'ਚ

ਤਾਰੀਖ਼-ਏ-ਅਖ਼ਲਾਕ-ਏ-ਯੂਰਪ ਵਿਚ ਲੇਕੀ ਰੂਮੀ ਔਰਤ ਦੇ ਬਾਰੇ ਲਿਖਦੇ ਹਨ ਕਿ:

'ਔਰਤ ਦਾ ਮਰਤਬਾ ਰੂਮੀ ਕਾਨੂੰਨ ਅਨੁਸਾਰ ਲੰਬੇ ਸਮੇਂ ਤੋਂ ਤਰਸਯੋਗ ਰਿਹਾ, ਇੱਥੋਂ ਤੱਕ ਕਿ ਪਤੀ ਆਪਣੀ ਪਤਨੀ ਨੂੰ ਕਤਲ ਕਰ ਸਕਦਾ ਸੀ ਅਤੇ ਉਥੇ 520 ਸਾਲਾਂ ਤੱਕ ਕਿਸੇ ਨੇ ਤਲਾਕ ਦਾ ਨਾਂ ਵੀ ਨਹੀਂ ਸੁਣਿਆ ਸੀ। ਗ਼ੁਲਾਮਾਂ ਵਾਂਗ ਔਰਤ ਦਾ ਮੰਤਵ ਸੇਵਾ ਲੈਣੀ ਅਤੇ ਕੰਮ-ਕਾਰ ਕਰਵਾਉਣਾ ਸਮਝਿਆ ਜਾਂਦਾ ਸੀ। ਰੂਮੀ ਸਰਕਾਰ ਵਿਚ ਇਸ ਨੂੰ ਕਾਨੂੰਨੀ ਤੌਰ 'ਤੇ ਕਈ ਹੱਕ ਹਾਸਲ ਨਹੀਂ ਸੀ।'

ਔਰਤ ਯੂਰਪ ਵਾਲਿਆਂ ਦੀ ਨਜ਼ਰ 'ਚ

ਯੂਰਪ ਜਿਹੜਾ ਇਸ ਵੇਲੇ ਆਪਸੀ ਭਾਈਚਾਰਾ ਅਤੇ ਮਰਦ ਔਰਤ ਦੇ ਸਾਂਝੇ ਹੱਕਾਂ ਦਾ ਢੰਡੋਰਾ ਪਿੱਟਣ ਦਾ ਦਾਅਵੇਦਾਰ ਹੈ। ਇਸੇ ਯੂਰਪ ਵਿਚ ਇਕ ਸਦੀ ਤੋਂ ਕੁਝ ਪਹਿਲਾਂ ਔਰਤ ਮਰਦ ਦੇ ਜ਼ੁਲਮਾਂ ਦਾ ਸ਼ਿਕਾਰ ਬਣੀ ਹੋਈ ਸੀ। ਕੋਈ ਅਜਿਹਾ ਠੋਸ ਕਾਨੂੰਨ ਨਹੀਂ ਸੀ ਅਤੇ ਨਾ ਹੀ ਔਰਤ ਨੂੰ ਮਰਦ ਦੇ ਖ਼ਿਲਾਫ਼ ਕਿਸੇ ਤਰ੍ਹਾਂ ਦਾ ਮੁਕੱਦਮਾ ਕਰਨ ਦਾ ਹੱਕ ਹਾਸਲ ਸੀ। ਮਰਦ ਚਾਹੁੰਦਾ ਤਾਂ ਔਰਤ ਨੂੰ ਵਰਾਸਤ ਤੋਂ ਵਾਂਝੇ ਕਰ ਸਕਦਾ ਸੀ ਪਰੰਤੂ ਆਪ ਪਤਨੀ ਨੂੰ ਜਾਇਦਾਦ ਦਾ ਦੁਗਣਾ ਹੱਕਦਾਰ ਸਮਝਿਆ ਜਾਂਦਾ ਸੀ।

ਔਰਤ ਹਿੰਦੋਸਤਾਨੀਆਂ ਦੀ ਨਜ਼ਰ 'ਚ

ਹਿੰਦੋਸਤਾਨ ਦੇ ਮਸ਼ਹੂਰ ਕਾਨੂੰਨ ਦਾਨ ਮਨੂੰਰਾਜ ਨੇ ਔਰਤ ਦੇ ਬਾਰੇ ਆਖਿਆ ਹੈ ਕਿ:-

'ਔਰਤ ਬਚਪਨ ਵਿਚ ਆਪਣੇ ਬਾਪ ਦੇ ਅਖ਼ਤਿਆਰ ਵਿਚ ਰਹੇ, ਜਵਾਨੀ ਵਿਚ ਆਪਣੇ ਪਤੀ ਦੇ ਅਖ਼ਤਿਆਰ ਵਿਚ ਅਤੇ ਵਿਧਵਾ ਹੋਣ 'ਤੇ ਆਪਣੇ ਪੁੱਤਰਾਂ ਦੇ ਅਖ਼ਤਿਆਰ ਵਿਚ, ਖੁਦ-ਮੁਖ਼ਤਿਆਰ ਬਣ ਕੇ ਕਦੀ ਨਾ ਰਹੇ।'

111-ਇਸਲਾਮ ਵਿਚ ਔਰਤ ਦਾ ਸਥਾਨ