ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/112

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(ਮਨੂੰ ਸਮਰਿਤੀ 5/145)

'ਔਰਤ ਭਾਵੇਂ ਨਬਾਲਿਗ਼ ਹੋਵੇ ਜਾਂ ਜਵਾਨ ਹੋਵੇ ਜਾਂ ਬੁੱਢੀ, ਘਰ ਵਿਚ ਕੋਈ ਕੰਮ ਆਪਣੀ ਖੁਦ-ਮੁਖ਼ਤਿਆਰੀ ਨਾਲ ਨਾ ਕਰੇ।' (ਮਨੂੰ ਸਮਰਿਤੀ)

'ਔਰਤ ਦੇ ਲਈ ਕੁਰਬਾਨੀ ਕਰਨਾ ਅਤੇ ਬਰਤ ਰੱਖਣਾ ਪਾਪ ਹੈ ਇਸ ਨੂੰ ਸਿਰਫ਼ ਪਤੀ ਦੀ ਸੇਵਾ ਕਰਨੀ ਚਾਹੀਦੀ ਹੈ। ਔਰਤ ਨੂੰ ਚਾਹੀਦਾ ਹੈ ਕਿ ਉਸ ਦੇ ਪਤੀ ਦੇ ਮਰ ਜਾਣ ਪਿੱਛੋਂ ਦੂਸਰੇ ਪਤਨੀ ਦਾ ਨਾਂ ਵੀ ਨਾ ਲਏ। ਘੱਟ ਖਾਣਾ ਖਾ ਕੇ ਆਪਣੀ ਜ਼ਿੰਦਗੀ ਦੇ ਜਿੰਨੇ ਦਿਨ ਹਨ ਪੂਰਾ ਕਰੇ। (ਨਿਜ਼ਾਮ-ਏ-ਸਲਤਨਤ ਪੰਨਾ 155-157 ਮੌਲਾਨਾ ਅਕਬਰ ਸ਼ਾਹ ਨਜੀਬ ਆਬਾਦੀ)

ਔਰਤ ਅਰਬ ਵਾਲਿਆਂ ਦੀ ਨਜ਼ਰ 'ਚ

ਅਰਬ ਵਿਚ ਔਰਤ ਦੀ ਹੋਂਦ ਨੂੰ ਆਪਣੀ ਬਦਨਾਮੀ ਅਤੇ ਬਦਕਿਸਮਤੀ ਸਮਝਦੇ ਸਨ। ਲੜਕੀ ਦਾ ਜਨਮ ਉਹਨਾਂ ਦੇ ਲਈ ਦੁੱਖ ਅਤੇ ਤਕਲੀਫ਼ ਦਾ ਪੈਗ਼ਾਮ ਸੀ। ਲੜਕਿਆਂ ਦੇ ਜਨਮ ਨੂੰ ਸੁਭਾਗਾ ਸਮਝਦੇ ਸਨ ਪਰੰਤੂ ਲੜਕੀਆਂ ਦਾ ਜਨਮ ਉਹਨਾਂ ਦੀ ਇੱਜ਼ਤ 'ਤੇ ਧੱਬਾ ਸਮਝਦੇ ਸਨ।

ਕੁਰਆਨ ਮਜੀਦ ਵਿਚ ਰੱਬ ਫ਼ਰਮਾਉਂਦਾ ਹੈ

'ਜਦੋਂ ਉਹਨਾਂ ਵਿਚੋਂ ਕਿਸੇ ਨੂੰ ਲੜਕੀ ਦੀ ਖ਼ਬਰ ਦਿੱਤੀ ਜਾਂਦੀ ਸੀ ਤਾਂ ਉਹਨਾਂ ਦਾ ਚਿਹਰਾ ਸਿਆਹ ਹੋ ਜਾਂਦਾ ਅਤੇ ਗ਼ਮ ਨਾਲ (ਸਾਹ) ਘੁੱਟਣ ਲਗ ਜਾਂਦਾ।ਇਸ ਖ਼ਬਰ ਨੂੰ ਉਹ ਇੱਥੋਂ ਤੱਕ ਬੁਰਾ ਸਮਝਦੇ ਸਨ ਕਿ ਆਪਣੇ ਆਪ ਨੂੰ ਆਪਣੀ ਕੌਮ ਤੋਂ ਛਿਪਦੇ ਫਿਰਦਾ ਅਤੇ ਸੋਚ ਵਿਚ ਪੈ ਜਾਂਦਾ ਸੀ ਕਿ ਕੀ ਢਿੱਲਤ ਬਰਦਾਸ਼ਤ ਕਰਦਿਆਂ ਇਸ ਨੂੰ ਜਿਉਂਦੀ ਰੱਖੇ ਜਾਂ ਜ਼ਮੀਨ ਵਿਚ ਦੱਬ ਦੇਵੇ।'

ਇੱਕ ਥਾਂ ਹਜ਼ਰਤ ਉਮਰ (ਰਜ਼ੀ.) ਫ਼ਰਮਾਉਂਦੇ ਹਨ ਕਿ ਰੱਬ ਦੀ ਸਹੁੰ! ਅਸੀਂ ਅਨਪੜ੍ਹਤਾ ਦੇ ਦੌਰ ਵਿਚ ਔਰਤਾਂ ਨੂੰ ਕੋਈ ਮਹੱਤਤਾ ਨਹੀਂ ਦਿੰਦੇ ਸੀ। ਇੱਥੋਂ ਤੱਕ ਕਿ ਅੱਲਾਹ ਨੇ ਉਹਨਾਂ ਬਾਰੇ ਆਪਣੀਆਂ ਹਿਦਾਇਤਾਂ ਨਾਜ਼ਿਲ ਫ਼ਰਮਾਈਆਂ ਅਤੇ ਉਹਨਾਂ ਦੇ ਲਈ ਜੋ ਕੁਝ ਹਿੱਸਾ ਨਿਯੁਕਤ ਕਰਨਾ ਸੀ ਮੁਕੱਰਰ ਕੀਤਾ। (ਮੁਸਲਿਮ ਸ਼ਰੀਫ਼)

ਔਰਤ ਇਸਲਾਮ ਦੀ ਨਜ਼ਰ 'ਚ

ਇਸਲਾਮ ਨੇ ਔਰਤ ਨੂੰ ਢਿੱਲਤ-ਰੁਸਵਾਈ ਦੀਆਂ ਡੂੰਘਾਈਆਂ ਤੋਂ ਕੱਢ ਕੇ ਇੱਜ਼ਤ ਅਤੇ ਕਾਮਯਾਬੀ ਦੀਆਂ ਚੋਟੀਆਂ ਤੱਕ ਪਹੁੰਚਾਇਆ। ਇਸਨੂੰ ਬਣਦੇ

112-ਇਸਲਾਮ ਵਿਚ ਔਰਤ ਦਾ ਸਥਾਨ