ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/117

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੁਰਆਨ ਮਜੀਦ ਵਿਚ ਅੱਲਾਹ ਤਆਲਾ ਦਾ ਫ਼ਰਮਾਨ ਹੈ ਕਿ ਔਰਤਾਂ ਦਾ ਹੱਕ ਮਰਦਾਂ ’ਤੇ ਇਸ ਤਰ੍ਹਾਂ ਹੈ ਕਿ ਜਿਵੇਂ ਉਹਨਾਂ ਦਾ ਹੱਕ ਔਰਤਾਂ 'ਤੇ ਅਤੇ ਮਰਦਾਂ ਨੂੰ ਤਰਜੀਹ ਦਿੱਤੀ ਗਈ ਹੈ। (ਸੂਰਤ ਅਲ-ਬਕਰਹ ਆਇਤ ਨੂੰ 228)

ਮਰਦ ਨੂੰ ਮਿਲਣ ਵਾਲੇ ਇਸ ਉੱਚੇ ਦਰਜੇ ਦੇ ਹੇਠ ਲਿਖੇ ਕਾਰਨ ਹਨ।

ਉਹ ਔਰਤ ਦਾ ਮਹਿਰ (ਸ਼ਾਦੀ ਸਮੇਂ ਮਰਦ ਵਲੋਂ ਦਿੱਤਾ ਜਾਣ ਵਾਲਾ ਤੋਹਫ਼ਾ) ਅਦਾ ਕਰੇ। ਕਿਉਂਕਿ ਮਰਦ ਨੂੰ ਪਤਨੀ ਦੇ ਜਿਹੜੇ ਹੱਕ ਮਿਲਦੇ ਹਨ ਉਹ ਮਹਿਰ ਅਦਾ ਕਰਨ ਨਾਲ ਮਿਲਦੇ ਹਨ। ਮਰਦ ਔਰਤ ਲਈ ਰੋਟੀ-ਪਾਣੀ ਅਤੇ ਕੱਪੜਾ ਆਦਿ ਦਾ ਇੰਤਜ਼ਾਮ ਕਰੇਗਾ। ਕਿਉਂਕਿ ਇਸਲਾਮੀ ਕਾਨੂੰਨ ਅਨੁਸਾਰ ਔਰਤਾਂ ਦੇ ਹੱਕਾਂ ਦੀ ਨਿਸ਼ਾਨਦੇਹੀ ਕਰਦਿਆਂ ਸਪੱਸ਼ਟ ਤੌਰ ਟਤੇ ਔਰਤ ਨੂੰ ਘਰ ਦੀ ਮਾਲਿਕਾ ਦਾ ਦਰਜਾ ਦਿੱਤਾ ਗਿਆ ਹੈ ਅਤੇ ਘਰੇਲੂ ਕੰਮ-ਕਾਜ ਵਿਚ ਆਪਣੇ ਫ਼ਰਜਾਂ ਦੀ ਅਦਾਇਗੀ ਲਈ ਪ੍ਰੇਰਿਆ ਗਿਆ ਹੈ। ਮਰਦ ਲਈ ਰੋਜ਼ੀ-ਰੋਟੀ ਦਾ ਪ੍ਰਬੰਧ ਅਤੇ ਜ਼ਿੰਦਗੀ ਦੀਆਂ ਜ਼ਰੂਰਤਾਂ ਦੀ ਪੂਰਤੀ ਲਈ ਆਖਿਆ ਗਿਆ ਹੈ। ਜੇਕਰ ਪਤੀ ਇਹਨਾਂ ਫ਼ਰਜ਼ਾਂ ਨੂੰ ਅਦਾ ਨਹੀਂ ਕਰੇਗਾ ਤਾਂ ਕਾਨੂੰਨ ਉਸਨੂੰ ਅਦਾ ਕਰਨ ਲਈ ਮਜਬੂਰ ਕਰੇਗਾ। ਰੋਜ਼ੀ-ਰੋਟੀ ਦਾ ਇੰਤਜ਼ਾਮ ਔਰਤ ਦੀਆਂ ਇੱਛਾਵਾਂ ਅਨੁਸਾਰ ਨਹੀਂ ਬਲਕਿ ਮਰਦ ਦੀ ਹੈਸੀਅਤ ਅਨੁਸਾਰ ਹੋਵੇਗਾ। ਮਰਦ ਲਈ ਵੀ ਚਾਹੀਦਾ ਹੈ ਕਿ ਉਹ ਮਿਲੇ ਹੱਕਾਂ ਨੂੰ ਜ਼ੁਲਮ ਕਰਨ ਲਈ ਇਸਤੇਮਾਲ ਨਾ ਕਰੋ। ਔਰਤ ਦੀ ਦੀਨੀ ਅਤੇ ਅਖ਼ਲਾਕੀ ਤਰਬੀਅਤ ਵੀ ਕਰਦਾ ਰਹੇ।

ਪਤਨੀ ਨਾਲ ਬੇ-ਇਨਸਾਫ਼ੀ ਕਰਨਾ

ਜੇਕਰ ਕਈ ਪਤਨੀਆਂ ਹੋਣ ਤਾਂ ਕਿਸੇ ਇੱਕ ਪਤਨੀ ਵੱਲ ਵਿਸ਼ੇਸ਼ ਧਿਆਨ ਦੇਣਾ, ਦੂਜੀਆਂ ਨੂੰ ਅਣਗੌਲੇ ਕਰ ਦੇਣਾ ਜਾਂ ਉਹਨਾਂ ਨਾਲ ਚੰਗਾ ਵਿਵਹਾਰ ਨਾ ਕਰਨਾ ਜਾਂ ਤੰਗ ਕਰਨਾ ਮੁਨਾਸਿਬ ਨਹੀਂ ਹੈ। ਕੁਰਆਨ ਸ਼ਰੀਫ਼ ਅਨੁਸਾਰ ਜੇਕਰ ਸਾਰੀਆਂ ਨਾਲ ਇੱਕੋ ਜਿਹਾ ਸਲੂਕ ਕਰ ਸਕੋ ਤਾਂ ਵਧੇਰੇ ਚੰਗਾ ਹੈ, ਨਹੀਂ ਤਾਂ ਇੱਕੋ ਪਤਨੀ ਕਾਫ਼ੀ ਹੈ।

ਇਸਲਾਮੀ ਕਾਨੂੰਨ ਅਨੁਸਾਰ ਮਰਦ ਦੇ ਹੱਕ

ਇਸਲਾਮੀ ਕਾਨੂੰਨ ਅਨੁਸਾਰ ਮਰਦ ਨੂੰ ਜੋ ਤਰਜੀਹ ਦਿੱਤੀ ਗਈ ਹੈ। ਉਸਦਾ ਕਾਰਨ ਇਹ ਹੈ ਕਿ ਇਸਨੂੰ ਵਿਸ਼ੇਸ਼ ਜ਼ਿੰਮੇਦਾਰੀਆਂ ਨਾਲ ਨਵਾਜ਼ਿਆ ਗਿਆ ਹੈ। ਇਸ ਤੋਂ ਪਹਿਲਾਂ ਵੀ ਮਰਦ ਨੂੰ ਕੁੱਝ ਹਕੂਕ ਦਿੱਤੇ ਗਏ ਸਨ। ਜਿਵੇਂ ਕੁਰਆਨ

117-ਇਸਲਾਮ ਵਿਚ ਔਰਤ ਦਾ ਸਥਾਨ