ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/133

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਹਿਜ਼ੀਬ ਯਾਫ਼ਤਾ ਮੀਆਂ-ਬੀਵੀ ਨੂੰ ਇਕ ਦੂਜੇ ਨਾਲ ਖੁਸ਼ੀ ਅਤੇ ਸ਼ਾਂਤੀ ਮਿਲਦੀ ਹੈ।

6. ਮੀਆਂ-ਬੀਵੀ ਨੂੰ ਚਾਹੀਦਾ ਹੈ ਕਿ ਇੱਕ ਦੂਜੇ ਨਾਲ ਮੁਹੱਬਤ ਅਤੇ ਜਾਨ ਕੁਰਬਾਨ ਕਰਨ ਦੇ ਜਜ਼ਬੇ ਨਾਲ ਜ਼ਿੰਦਗੀ ਬਤੀਤ ਕਰਨ। ਅਚਾਨਕ ਇਕ ਦੂਜੇ ਤੋਂ ਭੜਕ ਕੇ ਆਪਣੇ ਆਪਸੀ ਸਬੰਧ ਖ਼ਰਾਬ ਨਾ ਕਰਨ। ਅੱਲਾਹ ਦਾ ਫ਼ਰਮਾਨ ਹੈ ਕਿ ਔਰਤਾਂ ਦੇ ਨਾਲ ਚੰਗਾ ਸਲੂਕ ਕਰੋ। ਜੇਕਰ ਤੁਸੀਂ ਉਹਨਾਂ ਨੂੰ ਪਸੰਦ ਨਹੀਂ ਕੀਤਾ ਤਾਂ ਹੋ ਸਕਦਾ ਹੈ ਕਿ ਤੁਸੀਂ ਕਿਸੇ ਚੀਜ਼ ਨੂੰ ਨਾ-ਪਸੰਦ ਕਰੋ ਅਤੇ ਰੱਬ ਨੇ ਉਸ ਵਿਚ ਬਹੁਤ ਸਾਰੀ ਖ਼ੈਰ ਅਤੇ ਭਲਾਈ ਰਖੀ ਹੋਵੇ।

ਨਿਕਾਹ ਦੀ ਅਹਿਮੀਅਤ ਸਬੰਧੀ ਆਪ (ਸ.) ਦਾ ਫ਼ਰਮਾਨ

1. ਦੋ ਮੁਹੱਬਤ ਕਰਨ ਵਾਲਿਆਂ ਦੇ ਲਈ ਨਿਕਾਹ ਤੋਂ ਵਧੀਆ ਕੋਈ ਹੋਰ ਚੀਜ਼ ਨਹੀਂ ਵੇਖੀ ਗਈ। (ਇਬਨ-ਏ-ਮਾਜਾ)

2. ਨੌਜਵਾਨੋ! ਤੁਹਾਡੇ ਵਿਚੋਂ ਜਿਹੜਾ ਨਿਕਾਹ ਦੀ ਤਾਕਤ ਰਖਦਾ ਹੋਵੇ, ਉਸ ਲਈ ਨਿਕਾਹ ਲਰ ਲੈਣਾ ਜ਼ਰੂਰੀ ਹੈ ਕਿਉਂਕਿ ਨਿਕਾਹ ਅੱਖ ਨੂੰ ਨੀਵਾਂ (ਭਾਬ ਬੁਰੀ ਨਜ਼ਰ ਤੋਂ ਬਚਣ) ਅਤੇ ਸ਼ਰਮਗਾਹ ਨੂੰ ਬੁਰੇ ਕੰਮਾਂ ਤੋਂ ਬਚਾਉਣ ਵਾਲਾ ਹੈ। ਪਰੰਤੂ ਜਿਹੜਾ ਇਸ ਦੀ ਤਾਕਤ ਨਾ ਰਖਦਾ ਹੋਵੇ ਉਸ ਨੂੰ ਰੋਜ਼ੇ ਰਖਣੇ ਚਾਹੀਦੇ ਹਨ। ਕਿਉਂਕਿ ਰੋਜ਼ੇ ਉਸ ਦੇ ਪਾਪਾਂ ਤੋਂ ਬਚਣ ਲਈ ਢਾਲ ਵਾਂਗ ਹਨ। (ਬੁਖ਼ਾਰੀ)

ਤੁਹਾਡੇ ਵਿਚੋਂ ਜਿਹੜਾ ਨਿਕਾਹ ਦੀ ਤਾਕਤ ਰੱਖਦਾ ਹੋਵੇ ਅਤੇ ਨਿਕਾਹ ਨਾ ਕਰਵਾਏ ਉਹ ਸਾਡੇ ਵਿਚੋਂ ਨਹੀਂ। (ਸੁਣਨ ਦਾਰਮੀ)

3. ਨਿਕਾਹ ਮੇਰਾ ਤਰੀਕਾ ਹੈ ਜਿਸ ਨੇ ਮੇਰੇ ਤਰੀਕੇ 'ਤੇ ਅਮਲ ਨਹੀਂ ਕੀਤਾ ਉਸ ਦਾ ਮੇਰੇ ਨਾਲ ਕੋਈ ਸਬੰਧ ਨਹੀਂ।

(ਇਬਨ-ਏ-ਮਾਜਾ)

4. ਨਿਕਾਹ ਨਾ ਕਰਵਾਉਣਾ ਇਸਲਾਮ ਵਿਚ ਨਹੀਂ।

(ਮੁਸਨਦ ਅਹਿਮਦ)

5. ਚਾਰ ਚੀਜ਼ਾਂ ਸਾਰੇ ਨਬੀਆਂ ਦੇ ਤਰੀਕੇ ਵਿਚ ਸ਼ਾਮਿਲ ਰਹੀਆਂ ਹਨ ਨਿਕਾਹ, ਮਿਸਵਾਕ (ਦਾਤਣ) ਕਰਨਾ, ਸ਼ਰਮ (ਹਯਾ) ਅਤੇ ਖ਼ੁਸ਼ਬੂ ਦਾ ਇਸਤੇਮਾਲ

(ਤਿਰਮਜ਼ੀ)

133-ਇਸਲਾਮ ਵਿਚ ਔਰਤ ਦਾ ਸਥਾਨ