ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/141

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੈ। ਸ਼ਰ੍ਹਾ ਅਨੁਸਾਰ ਪਤੀ ਸਭ ਤੋਂ ਪਹਿਲਾਂ ਪਤਨੀ ਦੇ ਮੱਥੇ ਦੇ ਵਾਲਾਂ ਨੂੰ ਫੜ ਕੇ ਇਹ ਦੁਆ ਕਰੇ:-

'ਐ ਅੱਲਾਹ! ਜੋ ਤੁਸੀਂ ਇਸ ਦੀ ਫ਼ਿਤਰਤ ਵਿਚ ਭਲਾਈ ਰਖੀ ਹੈ, ਮੈਂ ਉਸ ਨੂੰ ਚਾਹੁੰਦਾ ਹਾਂ। ਇਸ ਦੀ ਸ਼ਰਾਰਤ ਜਿਹੜੀ ਇਸ ਦੀ ਫ਼ਿਤਰਤ ਵਿਚ ਸ਼ਾਮਿਲ ਹੈ, ਉਸ ਤੋਂ ਪਨਾਹ ਮੰਗਦਾ ਹਾਂ।'

ਜਦੋਂ ਪਤਨੀ ਨੂੰ ਮਿਲੇ ਤਾਂ ਇਹ ਦੁਆ ਕਰੇ:-

'ਐ ਅੱਲਾਹ! ਸਾਨੂੰ ਸ਼ੈਤਾਨ ਤੋਂ ਪਨਾਹ ਵਿਚ ਰਖਣਾ ਅਤੇ ਜਿਹੜੀ ਔਲਾਦ ਹੋਵੇ ਉਸ ਨੂੰ ਵੀ ਉਸ ਤੋਂ ਬਚਾਈਂ ਰਖਣਾ।'

ਇਹਨਾਂ ਦੁਆਵਾਂ ਰਾਹੀਂ ਇਹੋ ਚਾਹਿਆ ਗਿਆ ਹੈ ਕਿ ਇਨਸਾਨ ਆਪਣੀਆਂ ਹੱਦਾਂ ਤੋਂ ਅੱਗੇ ਨਾ ਟੱਪੇ। ਹੱਦਾਂ ਟੱਪਣ ਨਾਲ ਮਨੁੱਖ ਦਾ ਮਿਆਰ ਹੇਠਾਂ ਡਿਗ ਜਾਵੇਗਾ। ਇਨਸਾਨ ਅਤੇ ਹੈਵਾਨ ਵਿਚ ਕੋਈ ਅੰਤਰ ਨਹੀਂ ਰਹੇਗਾ। ਇਨਸਾਨ ਅਤੇ ਡੰਗਰ ਪਸ਼ੂਆਂ ਲਈ ਸ਼ਾਂਤੀ ਦੀਆਂ ਰਾਹਾਂ ਵੱਖਰੀਆਂ-ਵੱਖਰੀਆਂ ਹੁੰਦੀਆਂ ਹਨ। ਚੰਗਾ ਇਨਸਾਨ ਇਸ ਸ਼ਰਮ-ਹਯਾ ਦੀਆਂ ਹੱਦਾਂ ਟੱਪਣ ਨੂੰ ਪਸੰਦ ਨਹੀਂ ਕਰੇਗਾ। ਆਪ ਦਾ ਫ਼ਰਮਾਨ ਹੈ:

'ਜਦੋਂ ਮਰਦ ਅਤੇ ਔਰਤ ਮਿਲਣ ਤਾਂ ਇਹਨਾਂ ਨੂੰ ਚਾਹੀਦਾ ਹੈ ਕਿ ਸਾਰੇ ਕੱਪੜੇ ਨਾ ਉਤਾਰਨ ਕਿਉਂਕਿ ਇਸ ਤਰ੍ਹਾਂ ਕਰਨਾ ਡੰਗਰ ਪਸ਼ੂਆਂ ਦਾ ਕੰਮ ਹੈ।'

(ਇਬਨ-ਏ-ਮਾਜਾ)

ਅਬੂ-ਅਲ-ਲੈਸ ਆਪਣੀ ਕਿਤਾਬ ਬੋਸਤਾਂ ਵਿਚ ਲਿਖਦੇ ਹਨ ਕਿ ਨੰਗੇ ਹੋ ਕੇ ਮਿਲਣ ਨਾਲ ਔਲਾਦ ਬੇ-ਹਯਾ (ਬੇ-ਸ਼ਰਮ) ਪੈਦਾ ਹੁੰਦੀ ਹੈ। ਅੱਗੇ ਲਿਖਦੇ ਹਨ ਕਿ ਮਿਲਦੇ ਸਮੇਂ ਗੱਲਾਂ ਕਰਨ ਨਾਲ ਗੂੰਗੀ ਔਲਾਦ ਪੈਦਾ ਹੁੰਦੀ ਹੈ। ਗੁਪਤ ਅੰਗਾਂ ਵੱਲ ਵੇਖਣ ਨਾਲ ਅੰਨ੍ਹੀ ਔਲਾਦ ਪੈਦਾ ਹੁੰਦੀ ਹੈ।

ਵਲੀਮਾ ਜਾਂ ਦਾਅਵਤ-ਏ-ਵਲੀਮਾ

ਜਿਹੜਾ ਖਾਣਾ ਸ਼ਾਦੀ ਦੀ ਖੁਸ਼ੀ ਵਿਚ ਕੀਤਾ ਜਾਵੇ ਉਸ ਨੂੰ ਵਲੀਮਾ ਕਹਿੰਦੇ ਹਨ ਜਾਂ ਜਿਹੜਾ ਖਾਣਾ ਮਰਦ ਦੀ ਤਰਫੋਂ ਨਿਕਾਹ ਤੋਂ ਬਾਅਦ ਹੈਸੀਅਤ ਅਨੁਸਾਰ ਦੋਸਤਾਂ, ਮਿੱਤਰਾਂ, ਰਿਸ਼ਤੇਦਾਰਾਂ ਅਤੇ ਬੇ-ਸਹਾਰਾ ਨੂੰ ਲੋਕਾਂ ਨੂੰ ਖੁਆਇਆ ਜਾਂਦਾ ਹੈ। ਆਪ (ਸ.) ਦਾ ਫ਼ਰਮਾਨ ਹੈ:-

'ਵਲੀਮਾ ਕਰੋ ਭਾਵੇਂ ਇੱਕ ਬਕਰੀ ਜ਼ਿਬਾਹ ਕਰੋ।'

ਜੇਕਰ ਹਿੰਮਤ ਨਾ ਹੋਵੇ ਤਾਂ ਆਪਣੀ ਪਹੁੰਚ ਅਨੁਸਾਰ ਜੋ ਕਰ ਸਕੇ ਕਾਫ਼ੀ ਹੈ। ਹਜ਼ਰਤ ਅਨਸ (ਰਜ਼ੀ.) ਤੋਂ ਰਿਵਾਇਤ ਹੈ ਕਿ ਹਜ਼ੂਰ (ਸ.) ਨੇ ਮੋਮਿਨਾਂ ਦੀ ਮਾਂ

141-ਇਸਲਾਮ ਵਿਚ ਔਰਤ ਦਾ ਸਥਾਨ