ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/151

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਹ ਵੀ ਚਾਹੀਦਾ ਹੈ ਕਿ ਆਪਣੇ ਪੁੱਤਰ ਅਤੇ ਬੇਟੇ ਦੀ ਖ਼ੁਸ਼ੀ ਨੂੰ ਮੁੱਖ ਰਖਿਆ ਜਾਵੇ। ਆਪਸ ਵਿਚ ਪਿਆਰ ਮੁਹੱਬਤ ਬਣਾਈ ਰਖਿਆ ਜਾਵੇ।

ਬਹੂ ਨੂੰ ਚਾਹੀਦਾ ਹੈ ਸਹੁਰੇ ਘਰ ਨੂੰ ਆਪਣਾ ਘਰ ਸਮਝੇ, ਹਲਕੀ ਹਲਕੀ ਗੱਲ ਤੇ ਵਿਗਾੜ ਨਾ ਪਾਇਆ ਜਾਵੇ। ਹਰੇਕ ਗੱਲ ਮਾਪਿਆਂ ਤੱਕ ਨਾ ਪਹੁੰਚਾਈ ਜਾਵੇ। ਜੇਕਰ ਇਹ ਜ਼ਿੰਦਗੀ ਦੀ ਤਾਣੀ ਇਕ ਵਾਰੀ ਉਲਝ ਗਈ ਤਾਂ ਸੁਲਝਾਉਣੀ ਮੁਸ਼ਲਿਕ ਹੋ ਜਾਵੇਗੀ। ਛੋਟੀਆਂ-ਛੋਟੀਆਂ ਗੱਲਾਂ ਨੂੰ ਮੁਆਫ਼ ਕਰ ਦੇਣ ਨਾਲ ਘਰ ਸਵਰਗ ਬਣ ਸਕਦਾ ਹੈ।

ਮਾਂ-ਬਾਪ ਨੂੰ ਇਸ ਗੱਲ ਦਾ ਸ਼ਿਕਵਾ ਰਹਿੰਦਾ ਹੈ ਸਾਡਾ ਬੇਟਾ ਜਿਹੜਾ ਪਹਿਲਾਂ ਸਾਡੇ ਕੋਲ ਜ਼ਿਆਦਾ ਰਹਿੰਦਾ ਅਤੇ ਸਾਡੀ ਸੇਵਾ ਕਰਦਾ ਸੀ ਹੁਣ ਸਾਡੇ ਵਲ ਮੂੰਹ ਨਹੀਂ ਕਰਦਾ। ਇਸ ਮਸਲੇ ਵਿਚ ਜ਼ਿਆਦਾ ਪ੍ਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ। ਇਸ ਪ੍ਰੇਸ਼ਾਨੀ ਨੂੰ ਦਿਲੋਂ ਕੱਢ ਦੇਣਾ ਸਮਝਦਾਰੀ ਹੈ। ਨਹੀਂ ਤਾਂ ਇਹ ਸੋਚ ਇਕ ਦਿਨ ਭਿਆਨਕ ਫ਼ਸਾਦ ਦਾ ਕਾਰਨ ਬਣ ਸਕਦੀ ਹੈ। ਅਕਸਰ ਮਾਂ ਬਾਪ ਲੜਕੀ ਤੇ ਇਹ ਇਲਜ਼ਾਮ ਲਾਉਣ ਲੱਗ ਜਾਂਦੇ ਹਨ ਕਿ ਲੜਕੀ ਨੇ ਸਾਡੇ ਘਰ ਆ ਕੇ ਸਾਡੇ ਨਾਲੋਂ ਲੜਕੇ ਦਾ ਮੋਹ ਖ਼ਤਮ ਕਰ ਦਿੱਤਾ ਹੈ। ਲੜਕੇ ਲਈ ਚਾਹੀਦਾ ਹੈ ਕਿ ਮਾਂ-ਬਾਪ ਦੇ ਹੱਕਾਂ ਦੀ ਵੀ ਪਾਲਣਾ ਕਰਦਾ ਰਹੇ।

ਬਹੂ ਨੂੰ ਚਾਹੀਦਾ ਹੈ ਕਿ ਸਹੁਰੇ ਪਰਿਵਾਰ ਦੀਆਂ ਚੀਜ਼ਾਂ ਬਗ਼ੈਰ ਪੁੱਛੇ ਮਾਪਿਆਂ ਦੇ ਘਰ ਨਾ ਲੈ ਕੇ ਜਾਵੇ। ਆਪਣੇ ਸਹੁਰੇ ਪਰਿਵਾਰ ਦੀਆਂ ਗੱਲਾਂ ਆਪਣੇ ਪਤੀ ਦੇ ਕੰਨ ਵਿਚ ਨਾ ਪਵੇ। ਬਹੂ ਨੂੰ ਸਬਰ ਸੰਤੋਖ ਤੋਂ ਕੰਮ ਲੈਣਾ ਚਾਹੀਦਾ ਹੈ। ਸਹੁਰਾ ਪਰਿਵਾਰ ਵੀ ਆਪਣੇ ਬੇਟੇ ਨੂੰ ਬਹੂ ਜਾਂ ਆਪਣੇ ਸਹੁਰੇ ਪਰਿਵਾਰ ਅੱਗੇ ਬੋਲਣ ਦੀ ਕੋਸ਼ਿਸ਼ ਨਾ ਕਰੇ। ਬਹੁ ਆਪਣੇ ਮਾਂ-ਬਾਪ ਦੇ ਖ਼ਿਲਾਫ਼ ਕੋਈ ਗੱਲ ਬਰਦਾਸ਼ਤ ਨਹੀਂ ਕਰੇਗੀ। ਅਜਿਹੀਆਂ ਗੱਲਾਂ ਅਪਨਾਉਣ ਨਾਲ ਘਰ ਨੂੰ ਤਬਾਹੀ ਅਤੇ ਬਰਬਾਦੀ ਤੋਂ ਬਚਾਇਆ ਜਾ ਸਕਦਾ ਹੈ। ਆਪ (ਸ.) ਦਾ ਫ਼ਰਮਾਨ ਹੈ ਕਿ 'ਜਿਹੜਾ ਬੰਦਾ ਕਿਸੇ ਔਰਤ ਦੇ ਸਬੰਧ ਉਸ ਦੇ ਪਤੀ ਨਾਲ ਖ਼ਰਾਬ ਕਰਨ ਦਾ ਯਤਨ ਕਰੇਗਾ ਉਹ ਸਾਡੇ ਵਿਚੋਂ ਨਹੀਂ।'

ਔਲਾਦ ਦੇ ਸਬੰਧ ਵਿਚ ਰੱਬ ਦਾ ਫ਼ਰਮਾਨ ਹੈ "ਤੁਹਾਡੇ ਰੱਬ ਨੇ ਫ਼ੈਸਲਾ ਕੀਤਾ ਹੈ ਕਿ ਅੱਲਾਹ ਤੋਂ ਬਗੈਰ ਕਿਸੇ ਦੀ ਇਬਾਦਤ ਨਾ ਕਰੋ, ਮਾਂ ਬਾਪ ਨਾਲ ਭਲਾਈ ਦਾ ਮਾਮਲਾ ਕਰੋ। ਜੇਕਰ ਉਹਨਾਂ ਵਿੱਚੋਂ ਇਕ ਜਾਂ ਦੋਵੇਂ

151-ਇਸਲਾਮ ਵਿਚ ਔਰਤ ਦਾ ਸਥਾਨ