ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰੱਬੀ ਅਰਸ਼ ਦੇ ਹੇਠਾਂ ਸੱਤਵੇਂ ਅਸਮਾਨ 'ਤੇ ਫ਼ਰਿਸ਼ਤਿਆਂ ਦਾ ਕਾਅਬਾ 'ਬੈਤ-ਉਲ-ਮਾਮੂਰ' ਹੈ ਜਿਸ ਦੇ ਇਰਦ ਗਿਰਦ ਰੋਜ਼ਾਨਾ ਸੱਤਰ ਹਜ਼ਾਰ ਫ਼ਰਿਸ਼ਤੇ (ਨੂਰ ਤੋਂ ਉਤਪਨ ਮਖ਼ਲੂਕ) ਤਵਾਫ਼ ਕਰਦੇ ਹਨ। ਰਿਵਾਇਤ ਹੈ ਕਿ ਫ਼ਰਿਸ਼ਤਿਆਂ ਨੂੰ ਹੁਕਮ ਹੋਇਆ ਕਿ 'ਬੈਤ-ਉਲ-ਮਾਮੂਰ' ਦੇ ਐਨ ਹੇਠਾਂ ਇਬਾਦਤ ਦੇ ਲਈ ਇਕ ਘਰ ਤਿਆਰ ਕਰੋ ਤਾਂ ਕਿ ਜ਼ਮੀਨੀ ਮਖ਼ਲੂਕ ਵੀ ਤਵਾਫ਼ ਕਰੇ। ਜਦੋਂ ਆਦਮ (ਅਲੈ.) ਅਤੇ ਬੀਬੀ ਹੱਵਾ ਜ਼ਮੀਨ ਤੇ ਉਤਾਰੇ ਗਏ ਤਾਂ ਉਹਨਾਂ ਨੂੰ ਵੀ ਹੁਕਮ ਹੋਇਆਂ ਕਿ ਮੇਰੀ ਬੰਦਗੀ ਦੇ ਲਈ ਇਕ ਘਰ ਤਿਆਰ ਕਰੋ। ਹਜ਼ਰਤ ਆਦਮ (ਅਲੈ.) ਥਾਂ ਦੀ ਤਲਾਸ਼ ਕਰਦੇ ਕਰਦੇ ਮੱਕਾ ਪਹੁੰਚੇ ਤਾਂ ਹਜ਼ਰਤ ਜਿਬਰਾਈਲ (ਅਲੈ.) ਨੇ ਥਾਂ ਦੀ ਨਿਸ਼ਾਨਦੇਹੀ ਕੀਤੀ। ਹਜ਼ਰਤ ਆਦਮ (ਅਲੈ.) ਨੇ ਉਸ ਥਾਂ ਖ਼ਾਨਾ-ਕਾਅਬਾ ਦੀ ਬੁਨਿਆਦ ਰੱਖੀ। ਇਕ ਰਿਵਾਇਤ ਅਨੁਸਾਰ ਉਸ ਸਮੇਂ ਖ਼ਾਨਾ-ਕਾਅਬਾ ਦੀ ਸੁਰਖ਼ ਪੱਥਰ ਨਾਲ ਤਾਮੀਰ ਕੀਤੀ ਗਈ ਸੀ।

ਇਸ ਪਿੱਛੋਂ ਹਜ਼ਰਤ ਸੀਸ (ਅਲੈ.) ਨੇ ਖ਼ਾਨਾ-ਕਾਅਬਾ ਦੀ ਤਾਮੀਰ ਕੀਤੀ। ਹਜ਼ਰਤ ਨੂਹ (ਅਲੈ.) ਨੇ ਵੀ ਇਸ ਦੀ ਤਾਮੀਰ ਕੀਤੀ ਅਤੇ ਫਿਰ ਹੱਜ ਕੀਤਾ। ਹਜ਼ਰਤ ਨੂਹ (ਅਲੈ.) ਦੇ ਨਬੁੱਵਤ ਕਾਲ ਵਿਚ ਤੂਫ਼ਾਨ ਆਉਣ ਤੋਂ ਬਾਅਦ ਇਹ ਇਮਾਰਤ ਢਹਿ-ਢੇਰੀ ਹੋ ਗਈ ਸੀ। ਇਸ ਦੀਆਂ ਬੁਨਿਆਦਾਂ 'ਤੇ ਮਿੱਟੀ ਦੀਆਂ ਤਹਿਆਂ ਜੰਮ ਗਈਆਂ ਸਨ। ਇਸ ਤਰ੍ਹਾਂ ਕਈ ਸਦੀਆਂ ਬੀਤ ਗਈਆਂ। ਜਦੋਂ ਹਜ਼ਰਤ ਇਬਰਾਹੀਮ (ਅਲੈ.) ਪੈਗੰਬਰ ਬਣਾਏ ਗਏ ਤਾਂ ਉਹਨਾਂ ਨੂੰ ਵੀ ਬੈਤੁੱਲਾਹ ਦੀ ਤਾਮੀਰ ਦਾ ਹੁਕਮ ਹੋਇਆ। ਇਲਾਹੀ ਹੁਕਮ ਦੀ ਪਾਲਣਾ ਕਰਦਿਆਂ ਉਹ ਸ਼ਾਮ (ਸੀਰੀਆ) ਤੋਂ ਮੱਕਾ ਵਿਖੇ ਆਏ। ਆਪ ਨੇ ਆਪਣੇ ਪੁੱਤਰ ਹਜ਼ਰਤ ਇਸਮਾਈਲ (ਅਲੈ.) ਨੂੰ ਵੀ ਇਸ ਹੁਕਮ ਬਾਰੇ ਦੱਸਿਆ। ਹਜ਼ਰਤ ਜਿਬਰਾਈਲ (ਅਲੈ.) ਨੇ ਫਿਰ ਇੱਕ ਟਿੱਲੇ (ਟਿੱਬੇ) ਦੀ ਨਿਸ਼ਾਨਦੇਹੀ ਕੀਤੀ। ਆਪ ਨੇ ਉਸ ਨੂੰ ਪੁੱਟਿਆ ਤਾਂ ਬੈਤ-ਏ-ਅਤੀਕ (ਪੁਰਾਣੇ ਘਰ ਦੀਆਂ ਬੁਨਿਆਦੀ ਨਜ਼ਰੀਂ ਪਈਆਂ। ਕੁਰਆਨ ਸ਼ਰੀਫ਼ ਅਨੁਸਾਰ: 'ਅਤੇ ਜਦੋਂ ਇਬਰਾਹੀਮ ਅਤੇ ਇਸਮਾਈਲ ਉਸ ਘਰ ਦੀਆਂ ਕੰਧਾਂ ਬਣਾ ਰਹੇ ਸਨ।'

(ਸੂਰਤ ਬਕਰਹ: 127)

ਇਸ ਤਰ੍ਹਾਂ ਆਰੰਭ ਤੋਂ ਲੈ ਕੇ ਹੁਣ ਤੱਕ ਖ਼ਾਨਾ-ਕਾਅਬਾ ਦੀ ਲਗਭਗ ਦਸ ਵਾਰੀ ਤਾਮੀਰ ਹੋਈ ਹੈ ਜੋ ਇਸ ਪ੍ਰਕਾਰ ਹੈ: (ੳ) ਸਭ ਤੋਂ ਪਹਿਲਾਂ ਫ਼ਰਿਸ਼ਤਿਆਂ ਨੇ ਬਣਾਇਆ। (ਅ) ਹਜ਼ਰਤ ਆਦਮ (ਅਲੈ.) ਨੇ ਤਾਮੀਰ ਕੀਤੀ। (‌ਏ) ਹਜ਼ਰਤ ਸੀਸ (ਅਲੈ.) ਨੇ ਤਾਮੀਰ ਕੀਤੀ। (ਸ) ਹਜ਼ਰਤ ਇਬਰਾਹੀਮ (ਅਲੈ.) ਨੇ ਉਸਾਰਿਆ। (ਹ) ਅਮਾਲਕਾ ਨੇ ਬਣਵਾਇਆ। (ਕ)

29-ਇਸਲਾਮ ਵਿਚ ਔਰਤ ਦਾ ਸਥਾਨ