ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੋਈ ਸ਼ਰੀਕ ਨਹੀਂ, ਬੇਸ਼ੱਕ ਸਾਰੀਆਂ ਤਾਰੀਫ਼ਾਂ ਅਤੇ ਨਿਅਮਤਾਂ ਤੇਰੇ ਲਈ ਹੀ ਹਨ ਅਤੇ ਸਾਰੀ ਬਾਦਸ਼ਾਹੀਂ ਵੀ, ਤੇਰਾ ਕੋਈ ਸ਼ਰੀਕ ਨਹੀਂ)

ਇਸੇ ਹਾਲਤ ਵਿਚ ਉਪਰੋਕਤ ਜ਼ਿਕਰ ਕਰਦਿਆਂ ਮੱਕਾ ਸ਼ਰੀਫ਼ ਪਹੁੰਚਿਆ ਜਾਂਦਾ ਹੈ। ਮੱਕਾ ਸ਼ਰੀਫ਼ ਪਹੁੰਚ ਕੇ ਬਾਬ-ਉਸ-ਸਲਾਮ (ਸਲਾਮਤੀ ਵਾਲੇ ਦਰਵਾਜ਼ੇ) ਰਾਹੀਂ ਪ੍ਰਵੇਸ਼ ਕੀਤਾ ਜਾਂਦਾ ਹੈ। ਪਹਿਲਾਂ ਸਫ਼ਾ ਮਰਵ੍ਹਾ ਵਾਲਾ ਵਰਾਂਡਾ ਆਉਂਦਾ ਹੈ। ਇਸ ਪਿੱਛੋਂ ਦੂਜਾ ਲੰਬਾ ਚੌੜਾ ਵਰਾਂਡਾ ਆਉਂਦਾ ਹੈ।ਖ਼ਾਨਾ-ਕਾਅਬਾ 'ਤੇ ਪਹਿਲੀ ਨਜ਼ਰ ਪੈਂਦਿਆ ਹੀ ਰੋ ਰੋ ਕੇ ਦੁਆਵਾਂ ਕੀਤੀਆ ਜਾਂਦੀਆ ਹਨ। ਦੁਆ ਪਿੱਛੋਂ ਅੱਗੇ ਵੱਧ ਕੇ ਮੁਤਾਫ਼ (ਜਿੱਥੇ ਤਵਾਫ਼ ਕੀਤਾ ਜਾਂਦਾ ਹੈ) 'ਚ ਦਾਖ਼ਲ ਹੋਇਆ ਜਾਂਦਾ ਹੈ। ਖ਼ਾਨਾ-ਕਾਅਬਾ ਦੇ ਪੂਰਬ ਵੱਲ ਹਜਰ-ਏ-ਅਸਵਦ ਦੀ ਸੇਧ 'ਚ ਇਕ ਲਾਲ ਜਿਹੀ ਪੱਟੀ ਫ਼ਰਸ਼ ਤੇ ਬਣੀ ਹੋਈ ਹੈ। ਇਸ ਪੱਟੀ 'ਤੇ ਖੜ੍ਹ ਕੇ ਖ਼ਾਨਾ-ਕਾਅਬਾ ਦੇ ਸੱਤ ਚੱਕਰਾਂ ਦੀ ਨੀਯਤ ਕੀਤੀ ਜਾਂਦੀ ਹੈ।

'ਐ ਅੱਲਾਹ! ਮੈਂ ਤੇਰੇ ਘਰ ਦੇ ਤਵਾਫ਼ ਦੇ ਸੱਤ ਚੱਕਰਾਂ ਦੀ ਨੀਯਤ ਕਰਦਾ ਹਾਂ, ਮੇਰੇ ਲਈ ਅਸਾਨ ਫ਼ਰਮਾ ਅਤੇ ਕਬੁਲ ਫ਼ਰਮਾ।' ਇਸ ਪਿੱਛੋਂ ਬਿਸਮਿੱਲਾਹੀ ਅੱਲਾਹੂ ਅਕਬਰ' (ਸ਼ਰੂ ਅੱਲਾਹ ਦੇ ਨਾਂ ਨਾਲ ਜੋ ਸੱਭ ਤੋਂ ਵੱਡਾ ਹੈ। ਕਹਿ ਕੇ ਸਿੱਧੇ ਹੱਥ ਪੱਥਰ ਭਾਵ ਹਜ਼ਰ-ਏ-ਅਸਵਦ ਵੱਲ ਚੁਕ ਕੇ ਚੁੰਮ ਲਏ ਜਾਂਦੇ ਹਨ ਅਤੇ ਤੀਸਰਾ ਕਲਮਾ ਪੜ੍ਹ ਕੇ ਤਵਾਫ਼ ਸ਼ੁਰੂ ਕਰ ਦਿੱਤਾ ਜਾਂਦਾ ਹੈ। ਭਾਵੇਂ ਤਵਾਫ਼ ਸਾਰੇ ਧਰਮਾਂ ਵਿਚ ਕਿਸੇ ਨਾ ਕਿਸੇ ਰੂਪ ਵਿਚ ਕੀਤਾ ਜਾਂਦਾ ਹੈ ਪਰ ਇੱਥੇ ਇਹ ਪਰਿਕਰਮਾ ਐਂਟੀ ਕਲਾਕ (ਭਾਵ ਦਿਲ ਖ਼ਾਨਾ ਕਾਅਬਾ ਵੱਲ ਰਹੇ) ਕੀਤਾ ਜਾਂਦਾ ਹੈ। ਤਵਾਫ਼ ਕਰਦਿਆਂ ਦਿਲ ਵਾਲੀ ਸਾਈਡ ਅਰਥਾਤ ਖੱਬਾ ਪਾਸਾ, ਖ਼ਾਨਾ-ਕਾਅਬਾ ਵੱਲ ਰਹਿਣਾ ਜ਼ਰੂਰੀ ਹੈ। ਰੁਕਨ-ਏ-ਯਮਾਨੀ ਕੋਲ ਜਾ ਕੇ ਇਹ ਦੁਆ ਪੜ੍ਹੀ ਜਾਂਦੀ ਹੈ:'ਰੱਬਾ-ਨਾ-ਆਤਿ-ਨਾ ਫ਼ਿੱਦੁਨੀਆ ਹਾਸਾ-ਨਾ ਤੰਵ ਵ ਫ਼ਿਲ ਆਖ਼ਿਰਾਤੀ-ਹਾਸਾਨਾਤੰਵ ਕਿਨਾ ਅਜ਼ਾਬੰਨਾਰ, ਯਾ ਅਜ਼ੀਜ਼ੋ ਯਾ ਗੱਫ਼ਾਰ ਯਾ ਰੱਬ-ਇਲ ਆਮੀਨ।'

ਪਹਿਲੇ ਤਿੰਨ ਚੱਕਰ ਕੁੱਝ ਤੇਜ਼ੀ ਨਾਲ ਜਿਸ ਨੂੰ ਰਮਲ ਆਖਦੇ ਹਨ, ਸਿਰਫ਼ ਆਦਮੀਆਂ ਲਈ ਕੁੱਝ ਤੇਜ਼ ਚੱਲ ਕੇ ਲਾਉਣੇ ਪੈਂਦੇ ਹਨ। ਸੱਜਾ ਮੋਢਾ ਨੰਗਾ ਰਖ ਕੇ ਸੱਤ ਚੱਕਰ ਲਗਾਏ ਜਾਂਦੇ ਹਨ। ਲੋੜ ਹੋਵੇ ਤਾਂ ਜ਼ਮਜ਼ਮ ਦਾ ਪਾਣੀ ਪੀ ਲਿਆ ਜਾਂਦਾ ਹੈ। ਇਹ ਖ਼ਾਨਾ-ਕਾਅਬਾ ਦੇ ਕੋਲ ਇਕ ਕੁਦਰਤੀ ਚਸ਼ਮਾ ਹੈ ਜਿਸ ਵਿਚੋਂ ਨਿਕਲਣ ਵਾਲੇ ਪਾਣੀ ਨੂੰ ਆਬ-ਏ-ਜ਼ਮ ਜ਼ਮ ਕਹਿੰਦੇ ਹਨ। ਇਸ ਨੂੰ ਜ਼ਮਾਇਮ ਵੀ ਕਿਹਾ ਜਾਂਦਾ ਹੈ ਜਿਸ ਦੇ ਅਰਥ ਬਹੁਤ ਜ਼ਿਆਦਾ ਪਾਣੀ, ਗੁਣਗੁਣਾਹਟ ਦੇਣ ਵਾਲਾ ਜਾਂ ਬਿੱਖਰੀ ਹੋਈ ਚੀਜ਼ ਨੂੰ ਵੀ ਜ਼ਮ-ਜ਼ਮ ਆਖਦੇ

36-ਇਸਲਾਮ ਵਿਚ ਔਰਤ ਦਾ ਸਥਾਨ