ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਨ। (ਸਹੀ ਹਦੀਸ ਹਜ਼ਰਤ ਅਨਸ ਤੋਂ ਰਿਵਾਇਤ ਹੈ)। ਇਹਨਾਂ ਨੂੰ ਹਜ਼ੂਰ (ਸ.) ਨੇ ਕਿਸੇ ਹੋਰ ਮੌਕੇ 'ਤੇ ਦੋ ਸ਼ਹਾਦਤਾਂ ਵਾਲਾ ਕਿਹਾ ਸੀ। (ਇਬਨ-ਏ-ਸਾਅਦ 4/378) ਇਸ ਲਈ ਸਿਰਫ਼ ਇਹਨਾਂ ਦੀ ਗਵਾਹੀ ਕਬੂਲ ਕਰਕੇ ਸੂਰਤ ਤੌਬਾ ਨੂੰ ਸੂਰਤ 'ਅਨਫ਼ਾਲ' ਦੇ ਅੰਤ ਵਿੱਚ ਸ਼ਾਮਿਲ ਕੀਤਾ ਗਿਆ ਸੀ। ਇਸ ਕਰਕੇ ਸੁਰਤ 'ਤੌਬਾ' ਦਾ ਵਿਸ਼ਾ ਇਸ ਨਾਲ ਮਿਲਦਾ ਜੁਲਦਾ ਹੈ। ਇਹੋ ਇੱਕ ਅਜਿਹੀ ਸੁਰਤ ਹੈ ਜਿਸ ਦੇ ਸ਼ੁਰੂ ਵਿੱਚ 'ਬਿਸਮਿੱਲਾਹ' ਨਹੀਂ ਹੈ। ਕਈ ਕਹਿੰਦੇ ਹਨ ਕਿ ਹਰ ਸੂਰਤ ਦੇ ਨਾਲ 'ਬਿਸਮਿੱਲਾਹ' ਨਾਜ਼ਿਲ ਹੋਈ ਸੀ ਪਰੰਤੂ ਇਸ ਦੇ ਨਾਲ ਨਹੀਂ ਹੋਈ। ਅੱਲਾਮਾ ਸਯੁਤੀ ਦਾ ਬਿਆਨ ਹੈ ਕਿ ਹਜ਼ਰਤ ਉਸਮਾਨ (ਰ.) ਪੁਰਾ ਕੁਰਆਨ ਨਹੀਂ ਬਲਕਿ ਇਹਨਾਂ ਨੇ ਉੱਮਤ ਨੂੰ ਕੁਰਆਨ ਲਿਖਣ ਅਤੇ ਪੜ੍ਹਨ ਦਾ ਢੰਗ ਬਖ਼ਸ਼ਿਆ। ਹਜ਼ੂਰ (ਸ.) ਦੀ ਪਾਕ ਜ਼ਿੰਦਗੀ ਵਿੱਚ 'ਵਹੀ' ਦੀ ਲਿਖਾਈ ਦੀ ਜ਼ਿੰਮੇਦਾਰੀ 40 ਮੋਹਤਬਰ ਸਹਾਬੀਆਂ ਨੇ ਨਿਭਾਈ ਜਿਹਨਾਂ ਵਿੱਚੋਂ ਮਸ਼ਹੂਰ ਇਸ ਪ੍ਰਕਾਰ ਹਨ, ਹਜ਼ਰਤ ਉਸਮਾਨ ਬਿਨ ਫ਼ਾਨ, ਹਜ਼ਰਤ ਅਲੀ ਬਿਨ ਅਬੀ ਤਾਲਿਬ, ਹਜ਼ਰਤ ਜ਼ੈਦ ਬਿਨ ਸਾਬਿਤ, ਹਜ਼ਰਤ ਖ਼ਾਲਿਦ ਬਿਨ ਅਲ ਵਲੀਦ, ਹਜ਼ਰਤ ਅਬਦੁੱਲਾਹ ਬਿਨ ਰਵਾਹਾ, ਹਜ਼ਰਤ ਮੁਆਫੀਆ ਬਿਨ ਅਬੀ ਸੂਫ਼ਯਾਨ (ਰ.) ਸਾਹਿਬਾਨ ਸ਼ਾਮਿਲ ਸਨ। ਹਜ਼ਰਤ ਉਸਮਾਨ (ਰ.) ਦੇ ਦੌਰ ਤੱਕ ਬਹੁਤ ਸਾਰੇ ਕੁਰਆਨ ਕਰੀਮ ਲਿਖੇ ਜਾ ਚੁੱਕੇ ਸਨ ਪਰੰਤੂ ਕਿਸੇ ਵਿੱਚ 114 ਸੂਰਤਾਂ ਮੌਜੂਦ ਨਹੀਂ ਸਨ।

'ਵਹੀ' ਦੇ ਲਿਖਣ ਵਾਲਿਆਂ ਦੀ ਗਵਾਹੀ ਖ਼ੁਦ ਕੁਰਆਨ ਨੇ ਦਿੱਤੀ ਹੈ। 'ਖ਼ਬਰਦਾਰ! ਇਹ ਨਸੀਹਤ ਹੈ ਜਿਹੜਾ ਚਾਹੇ ਇਸ ਨੂੰ ਯਾਦ ਕਰੇ, ਇਹ ਬਹੁਤ ਹੀ ਮੁਕੱਦਸ ਸਹੀਫ਼ਿਆਂ ਵਿੱਚੋਂ ਹੈ ਜਿਹੜੇ ਉੱਚੇ ਰੁਤਬੇ ਅਤੇ ਪਵਿੱਤਰ ਹਨ, ਨੇਕ ਅਤੇ ਪਾਕ-ਸਾਫ਼ ਲੋਕਾਂ ਦੇ ਹੱਥਾਂ ਨਾਲ ਲਿਖਿਆ ਹੋਇਆ।'

(ਸੂਰਤ 80 ਆਇਤ 11-16)

ਅਲ ਤਿਬਰੀ ਦਾ ਬਿਆਨ ਹੈ (ਜਿਲਦ 3/173) ਕਿ ਹਜ਼ੂਰ (ਸ.) ਦੇ ਦਸ ਸਹਾਬੀ ਉਹ ਸਨ ਜਿਹੜੇ ਆਪ ਦੇ ਹੁਕਮ ਦੀ ਪਾਲਣਾ ਤਹਿਤ ਕੁਰਆਨ ਲਿਖਿਆ ਕਰਦੇ ਸਨ। ਆਪ ਦੇ ਖ਼ਲੀਫ਼ਿਆਂ ਦੇ ਦੌਰ ਵਿੱਚ ਕੁਰਆਨ ਕਰੀਮ ਦੀ ਵੇਚ ਖ਼ਰੀਦ ਸ਼ੁਰੂ ਹੋ ਗਈ ਸੀ। ਇਸ ਬਾਰੇ ਕਿਸੇ ਨੇ ਹਜ਼ਰਤ ਅਬਦੁੱਲਾਹ ਬਿਨ ਅੱਬਾਸ ਤੋਂ ਪੁੱਛਿਆ ਤਾਂ ਆਪ ਨੇ 'ਲਾ ਬਅਸਾ ਬਿਹੀ' (ਇਸ ਵਿੱਚ ਕੋਈ ਹਰਜ ਨਹੀਂ) ਫ਼ਰਮਾਇਆ। ਹਜ਼ਤ ਉਮਰ (ਰ.) ਦੇ ਦੌਰ ਵਿੱਚ ਕੁਰਆਨ ਦੇ ਇੱਕ ਲੱਖ ਨੁਸਖੇ ਮੌਜੂਦ ਸਨ। ਕੁਰਆਨ ਦੇ ਮੁਕੰਮਲ ਹੋਣ ਨੂੰ 22 ਸਾਲ 5 ਮਹੀਨੇ ਅਤੇ 14 ਦਿਨ ਲੱਗੇ। ਕੁਰਆਨ ਵਿੱਚ ਅੱਲਾਹ ਦਾ ਨਾਂ 2584 ਵਾਰੀ ਆਉਂਦਾ ਹੈ। ਕੁਰਆਨ ਦੁਨੀਆ ਦੀਆਂ 103 ਜ਼ੁਬਾਨਾਂ ਵਿੱਚ ਛਪ ਚੁੱਕਿਆ ਹੈ। ਕੁਰਆਨ ਵਿੱਚ ਚਾਰ

52-ਇਸਲਾਮ ਵਿਚ ਔਰਤ ਦਾ ਸਥਾਨ