ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਲਾਕੇ ਵਿੱਚ ਇਸ ਨੂੰ ਜ਼ੁਬਾਨੀ ਯਾਦ ਰੱਖਣ ਵਾਲੇ ਕਰੋੜਾਂ ਹਾਫ਼ਿਜ਼ ਹੋਏ ਹਨ ਅਤੇ ਹੁਣ ਵੀ ਮੌਜੂਦ ਹਨ। ਸਾਰੀ ਦੁਨੀਆ ਦੀਆ ਮਸਜਿਦਾਂ ਵਿੱਚ ਪੰਜ ਵਾਰੀ ਨਮਾਜ਼ ਰਾਹੀਂ ਇਸ ਨੂੰ ਪੜ੍ਹਿਆ ਜਾਂਦਾ ਹੈ। ਸਹੀ ਰਿਵਾਇਤ ਤੋਂ ਸਿੱਧ ਹੁੰਦਾ ਹੈ ਕਿ ਕੁਰਆਨ ਕਰੀਮ ਨੂੰ ਵੇਖ ਕੇ ਪੜ੍ਹਨਾ (ਨਾਜ਼ਿਰਾ) ਜ਼ਿਆਦਾ ਸਵਾਬ ਰਖਦਾ ਹੈ।

(ਸਯੂਤੀ: ਅਲ ਇੱਤਕਾਨ 1/108)

ਕੁਰਆਨ ਕਰੀਮ ਦੀ ਹਿਫ਼ਾਜ਼ਤ ਅਤੇ ਕਿਤਾਬਤ (ਲਿਖਾਈ) ਪਹਿਲੇ ਦਿਨ ਤੋਂ ਹੀ ਸ਼ੁਰੂ ਹੋ ਗਈ ਸੀ, ਕੁਰਆਨ ਦਾ ਲਿਖੇ ਜਾਣ ਦੀਆਂ ਅੰਦਰੂਨੀ ਸ਼ਹਾਦਤਾਂ ਤੋਂ ਵੀ ਸਿੱਧ ਹੁੰਦਾ ਹੈ ਕਿ ਇਸ ਨੂੰ 'ਅਲਕਿਤਾਬ ਕਿਹਾ ਗਿਆ ਹੈ। ਜਿਹੜੀ ਚੀਜ਼ ਲਿਖੀ ਨਾ ਗਈ ਹੋਵੇ ਉਸ ਨੂੰ ਕਿਤਾਬ ਨਹੀਂ ਕਿਹਾ ਜਾ ਸਕਦਾ। ਸੂਰਤ ਨੰ: 52 ਵਿੱਚ ਹੈ 'ਵੱਤੂਰੀ ਵ ਕਿਤਾਬਿਮ ਮਸਤੂਰਿਨ ਫ਼ੀ ਰੱਕਿਮ ਮਨਸੂਰਿਨ' ਇਸ ਤੋਂ ਵੀ ਬਰੀਕ ਲਿੱਲੀ 'ਤੇ ਲਿਖਿਆ ਹੋਣਾ ਸਾਬਤ ਹੈ।

ਹਜ਼ਾਰ ਦੇ ਕਈ ਸਾਥੀਆਂ ਨੇ ਕੁਰਆਨ ਦੀਆਂ ਆਇਤਾਂ ਨੂੰ ਖਜੂਰ ਦੇ ਛਿਲਕੇ, ਹੱਡੀਆਂ ਅਤੇ ਤਖ਼ਤੀਆਂ ’ਤੇ ਲਿਖ ਲਿਆ ਸੀ। ਹਜ਼ਰਤ ਅਬਦੁੱਲਾਹ ਬਿਨ ਮਸਊਦ (ਰ. ਵਫ਼ਾਤ 32 9 ਹਿਜ.) ਨੇ 70 ਸੂਰਤਾਂ ਲਿਖ ਕੇ ਹਜ਼ੂਰ ਨੂੰ ਸੁਣਾਈਆਂ ਸਨ।ਇਸੇ ਤਰ੍ਹਾਂ ਹਜ਼ਰਤ ਜ਼ੈਦ ਬਿਨ ਸਾਬਿਤ ਨੇ ਵੀ ਆਪਣਾ ਲਿਖਿਆ ਹੋਇਆ ਕੁਰਆਨ ਆਪ ਨੂੰ ਸੁਣਾਇਆ ਸੀ। ਹਜ਼ਰਤ ਜ਼ੈਦ ਕਾਦਸੀਆ ਦੀ ਲੜਾਈ ਵਿੱਚ (16 ਹਿਜ.) ਨੂੰ ਸ਼ਹੀਦ ਹੋ ਗਏ। ਹਜ਼ਰਤ ਮਜਮਾ ਬਿਨ ਹਾਰਸਾ (ਰ.) ਨੇ ਦੋ-ਤਿੰਨ ਸੂਰਤਾਂ ਤੋਂ ਇਲਾਵਾ ਸਾਰਾ ਕੁਰਆਨ ਸ਼ਰੀਫ਼ ਹਜ਼ੂਰ (ਸ.) ਨੂੰ ਸੁਣਾ ਦਿੱਤਾ ਸੀ।

(ਇਬਨ-ਏ-ਸਾਅਦ 2/355-372)

ਹਜ਼ਰਤ ਮੁਹੰਮਦ (ਸ.) ਤੋਂ ਬਾਅਦ ਪਹਿਲੇ ਖ਼ਲੀਫ਼ਾ ਹਜ਼ਰਤ ਅਬੂ ਬਕਰ ਸਿੱਦੀਕ (ਰ. ਵਫ਼ਾਤ 634 ਈ.-13 ਹਿਜ.) ਨੇ ਇਹਨਾਂ ਪਿੱਛੋਂ ਦੂਸਰੇ ਖ਼ਲੀਫ਼ਾ ਹਜ਼ਰਤ ਉਮਰ ਬਿਨ ਅਲ ਖ਼ਿਤਾਬ (ਰ. ਵਫ਼ਾਤ 644 ਈ. 23 ਹਿਜ.) ਨੇ ਇਕੱਠਾ ਕਰਨ ਅਤੇ ਸੰਪਾਦਨਾ ਦਾ ਕੰਮ ਜਾਰੀ ਰੱਖਿਆ। ਤੀਸਰੇ ਖ਼ਲੀਫ਼ਾ ਹਜ਼ਰਤ ਉਸਮਾਨ (ਰ. ਵਫ਼ਾਤ 656 ਈ. 35 ਹਿਜ.) ਦਾ ਜ਼ਮਾਨਾ ਆਇਆ। ਇਹਨਾਂ ਨੇ ਇੱਕ ਬੋਰਡ ਕਾਇਮ ਕੀਤਾ ਗਿਆ ਜਿਸ ਦੇ ਮੈਂਬਰ ਹਜ਼ਰਤ ਜ਼ੈਦ ਬਿਨ ਸਾਬਿਤ (ਵਫ਼ਾਤ 45 ਹਿਜ.) ਹਜ਼ਰਤ ਅਬਦੁੱਲਾਹ ਬਿਨ ਜ਼ੁਬੈਰ, ਹਜ਼ਰਤ ਸਈਦ ਬਿਨ ਅਲ ਆਸ, ਹਜ਼ਰਤ ਅਬਦੁਰ ਰਹਿਮਾਨ ਬਿਨ ਅਲ ਹਾਰਿਸ ਬਿਨ ਹਸ਼ਾਨ (ਰ.) ਸਨ।

ਹਰ ਆਇਤ ਲਈ ਦੋ ਗਵਾਹੀਆਂ ਲਈਆਂ ਜਾਂਦੀਆਂ ਸਨ। ਸੁਰਤ 'ਅਹਜ਼ਾਬ' ਅਤੇ ਸੂਰਤ 'ਤੰਬਾ' ਦੀਆਂ ਆਖ਼ਰੀ ਆਇਤਾਂ ਸਿਰਫ਼ ਹਜ਼ਰਤ ਅਬ ਖ਼ਰੀਮਾ ਬਿਨ ਸਾਬਿਤ (ਰ. ਵਫ਼ਾਤ 37 ਹਿਜ.) ਦੇ ਕੋਲ ਲਿਖੀਆਂ ਹੋਈਆਂ

51-ਇਸਲਾਮ ਵਿਚ ਔਰਤ ਦਾ ਸਥਾਨ