ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/67

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾਥੀਆਂ ਤੇ ਮੁਸਾਫ਼ਿਰਾਂ ਤੇ ਜਿਹੜੇ ਲੋਕ ਤੁਹਾਡੇ ਅਧੀਨ (ਕਬਜ਼ੇ 'ਚ) ਹੋਣ ਸਾਰਿਆਂ ਨਾਲ ਚੰਗਾ ਵਰਤਾਓ ਕਰੋ, ਕਿਉਂਕਿ ਅੱਲਾਹ (ਵਧੀਆ ਵਿਹਾਰ ਕਰਨ ਵਾਲਿਆਂ ਨੂੰ ਦੋਸਤ ਰੱਖਦਾ ਹੈ) ਅਤੇ ਹੰਕਾਰ ਕਰਨ ਵਾਲਿਆਂ ਤੇ ਸ਼ੇਖ਼ੀਆਂ ਮਾਰਨ ਵਾਲਿਆਂ ਨੂੰ ਪਸੰਦ ਨਹੀਂ ਕਰਦਾ। (36) ਜਿਹੜੇ ਆਪ ਵੀ ਕੰਜੂਸੀ ਕਰਨ ਅਤੇ ਲੋਕਾਂ ਨੂੰ ਵੀ ਕੰਜੂਸੀ ਸਿਖਾਉਣ ਤੇ ਜਿਹੜਾ (ਮਾਲ) ਅੱਲਾਹ ਨੇ ਆਪਣੀ ਮਿਹਰ ਸਦਕਾ ਉਹਨਾਂ ਨੂੰ ਬਖ਼ਸ਼ਿਆ ਹੈ, ਉਸ ਨੂੰ ਲੁਕੋ-ਲੁਕੋ ਕੇ ਰੱਖਣ ਤੇ ਅਸੀਂ ਨਾ-ਸ਼ੁਕਰਿਆਂ ਲਈ ਜਿੱਲਤ ਭਰਿਆ ਅਜ਼ਾਬ ਤਿਆਰ ਕਰ ਰੱਖਿਆ ਹੈ।(37)

ਅਤੇ (ਜੇ) ਖ਼ਰਚ ਵੀ ਕਰਨ ਤਾਂ (ਅੱਲਾਹ ਦੇ ਲਈ ਨਹੀਂ ਬਲਕਿ) ਲੋਕ ਦਿਖਾਵੇ ਲਈ, ਤੇ ਈਮਾਨ ਨਾ ਤਾਂ ਅੱਲਾਹ 'ਤੇ ਲਿਆਉਣ ਤੇ ਨਾ ਆਖ਼ਰੀ ਦਿਨ 'ਤੇ (ਅਜਿਹੇ ਲੋਕਾਂ ਦਾ ਮਿੱਤਰ ਸ਼ੈਤਾਨ ਹੈ) ਅਤੇ ਜਿਸ ਦਾ ਦੋਸਤ ਸ਼ੈਤਾਨ ਬਣਿਆ ਤਾਂ (ਕੋਈ ਸ਼ੱਕ ਨਹੀਂ ਕਿ) ਉਹ ਬਹੁਤ ਭੈੜਾ ਸਾਥੀ ਹੈ। (38)

(ਮੂਰਤ ਆਲ-ਨਿਸਾ 32-38)

ਐ ਈਮਾਨ ਵਾਲਿਓ! ਜਦੋਂ ਤੁਸੀਂ ਨਸ਼ੇ ਦੀ ਹਾਲਤ ਵਿੱਚ ਹੋਵੇ ਤੇ (ਉਹਨਾਂ ਸ਼ਬਦਾਂ ਨੂੰ) ਜਿਹੜੇ ਮੂੰਹੋਂ (ਕਹਿੰਦੇ) ਹੋ, ਸਮਝਣ ਨਾ ਲੱਗੋਂ ਉਦੋਂ ਤੱਕ ਨਮਾਜ਼ ਦੇ ਨੇੜੇ ਨਾ ਜਾਵੇ ਅਤੇ ਨਪਾਕੀ ਦੀ ਹਾਲਤ ਵਿੱਚ ਵੀ (ਨਮਾਜ਼ ਨਾ ਪੜ੍ਹੋ) ਜਦੋਂ ਤੱਕ ਇਸ਼ਨਾਨ (ਗ਼ੁਸਲ) ਨਾ ਕਰ ਲਵੋ। ਹਾਂ, ਜੇਕਰ ਸਫ਼ਰ ਦੀ ਹਾਲਤ 'ਚ ਹੋਵੇ ਅਤੇ ਪਾਣੀ ਨਾ ਮਿਲਣ ਕਾਰਨ, ਇਸ਼ਨਾਨ ਨਾ ਕਰ ਸਕੋ, ਤਾਂ ਤਯੱਮੁਮ (ਸੱਕ-ਮਾਂਜ) ਕਰਕੇ ਨਮਾਜ਼ ਪੜ੍ਹ ਲਵੋ) ਅਤੇ ਜੇ ਤੁਸੀਂ ਬੀਮਾਰ ਹੋਵੇ ਜਾਂ ਤੁਹਾਡੇ ਚੋਂ ਕੋਈ ਜੰਗਲ ਪਾਣੀ ਜਾ ਕੇ ਆਇਆ ਹੋਵੇ, ਜਾਂ ਤੁਸੀਂ ਜ਼ਨਾਨੀਆਂ ਨਾਲ ਹਮ-ਬਿਸਤਰ ਹੋਏ ਹੋਵੋ, ਅਤੇ ਤੁਹਾਨੂੰ ਪਾਣੀ ਨਾ ਮਿਲੇ ਤਾਂ ਪਾਕ ਮਿੱਟੀ ਲਵੋ, ਅਤੇ ਮੂੰਹ ਤੇ ਹੱਥ ਦਾ ਮਸਹ ਕਰਕੇ (ਛੁਹਾ ਕੇ) ਤਯੱਮੁਮੁਮ ਕਰ ਲਵੋ। ਬੇਸ਼ੱਕ ਅੱਲਾਹ ਮੁਆਫ਼ ਕਰਨ ਵਾਲਾ (ਅਤੇ) ਬਖ਼ਸ਼ਣ ਵਾਲਾ ਹੈ। (43) (ਸੂਰਤ ਆਲ-ਨਿਸਾ 43)

ਅੱਲਾਹ ਤੁਹਾਨੂੰ ਹੁਕਮ ਦਿੰਦਾ ਹੈ ਕਿ ਅਮਾਨਤਾਂ ਵਾਲਿਆਂ ਦੀਆਂ ਅਮਾਨਤਾਂ ਉਹਨਾਂ ਦੇ ਸਪੁਰਦ ਕਰ ਦਿਆ ਕਰੋ ਅਤੇ ਜਦੋਂ ਲੋਕਾਂ ਵਿਚਕਾਰ ਫ਼ੈਸਲਾ ਕਰਨ ਲੱਗੇ ਤਾਂ ਇਨਸਾਫ਼ਨਾਲਫ਼ੈਸਲਾ ਕਰਿਆ ਕਰੋ, ਅੱਲਾਹ ਤੁਹਾਨੂੰ ਚੰਗੀਆਂ ਨਸੀਹਤਾਂ ਕਰਦਾ ਹੈ, ਬੇਸ਼ੱਕ ਅੱਲਾਹ ਸੁਣਨ ਅਤੇ ਵੇਖਣ ਵਾਲਾ ਹੈ। (58)

(ਸੂਰਤ ਆਲ-ਨਿਸਾ 58)

ਤਾਂ ਜਿਹੜੇ ਲੋਕ ਆਖ਼ਿਰਤ (ਨੂੰ ਖ਼ਰੀਦਣਾ ਅਤੇ ਉਸ) ਦੇ ਬਦਲੇ ਦੁਨੀਆ ਦੀ ਜ਼ਿੰਦਗੀ ਨੂੰ ਵੇਚਣਾ ਚਾਹੁੰਦੇ ਹਨ, ਉਹਨਾਂ ਨੂੰ ਚਾਹੀਦਾ ਹੈ ਕਿ ਅੱਲਾਹ ਦੇ ਰਾਹ

67-ਇਸਲਾਮ ਵਿਚ ਔਰਤ ਦਾ ਸਥਾਨ