ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/72

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰੋ। ਇਹਨਾਂ ਗੱਲਾਂ ਦਾ ਅੱਲਾਹ ਤੁਹਾਨੂੰ ਹੁਕਮ ਦਿੰਦਾ ਹੈ, ਤਾਂ ਕਿ ਤੁਸੀਂ ਨਸੀਹਤ ਪ੍ਰਾਪਤ ਕਰੋ(153)

ਐ ਆਦਮ ਦੀ ਔਲਾਦ! ਅਸੀਂ ਤੁਹਾਡੇ ਲਈ ਪਹਿਰਾਵਾ ਭੇਜਿਆ ਕਿ ਤੁਹਾਡੇ ਗੁਪਤ ਅੰਗਾਂ ਨੂੰ ਢਕੇ ਅਤੇ ਤੁਹਾਡੇ ਸਰੀਰ ਨੂੰ ਸ਼ੋਭਾ ਦੇਵੇ ਤੇ ਜਿਹੜਾ ਪ੍ਰਹੇਜ਼ਗਾਰੀ ਦਾ ਲਿਬਾਸ ਹੈ, ਉਹ ਸਭ ਤੋਂ ਚੰਗਾ ਹੈ, ਇਹ ਅੱਲਾਹ ਦੀਆਂ ਨਿਸ਼ਾਨੀਆਂ ਹਨ ਤਾਂ ਜੋ ਲੋਕ ਨਸੀਹਤ ਲੈ ਲੈਣ।(26) ਐ ਆਦਮ ਦੀ ਔਲਾਦ! (ਵੇਖਣਾ ਕਿਤੇ) ਸ਼ੈਤਾਨ ਤੁਹਾਨੂੰ ਬਹਿਕਾ ਨਾ ਦੇਵੇ, ਜਿਵੇਂ ਤੁਹਾਡੇ ਮਾਂ ਪਿਓ ਨੂੰ (ਬਹਿਕਾ ਕੇ) ਜੰਨਤ ਚੋਂ ਕਢਵਾ ਦਿੱਤਾ ਅਤੇ ਉਹਨਾਂ ਤੋਂ ਉਹਨਾਂ ਦੇ ਕੱਪੜੇ ਲੁਹਾ ਦਿੱਤੇ ਤਾਂ ਜੋ ਉਹਨਾਂ ਦੇ ਗੁਪਤ ਅੰਗ ਖੋਲ੍ਹ ਕੇ ਵਿਖਾ ਦੇਵੇ, ਉਹ ਅਤੇ ਉਹਨਾਂ ਦੇ ਭਰਾ ਤੁਹਾਨੂੰ ਅਜਿਹੇ ਸਥਾਨ ਤੋਂ ਵੇਖਦੇ ਰਹਿੰਦੇ ਹਨ ਜਿੱਥੋਂ ਤੁਸੀਂ ਉਹਨਾਂ ਨੂੰ ਨਹੀਂ ਵੇਖ ਸਕਦੇ। ਅਸੀਂ ਸ਼ੈਤਾਨ ਨੂੰ ਉਹਨਾਂ ਹੀ ਲੋਕਾਂ ਦਾ ਮਿੱਤਰ ਬਣਾਇਆ ਹੈ, ਜਿਹੜੇ ਈਮਾਨ ਨਹੀਂ ਰੱਖਦੇ(27) (ਸੂਰਤ ਅਲ-ਆਰਾਫ਼ 26-27)

ਐ ਆਦਮ ਦੀ ਔਲਾਦ! ਹਰ ਨਮਾਜ਼ ਦੇ ਵੇਲੇ ਆਪਣੇ ਆਪ ਨੂੰ ਸਾਫ਼ ਸੁਥਰੇ ਬਣਾਇਆ ਕਰੋ, ਅਤੇ ਖਾਓ ਤੇ ਪੀਓ ਤੇ ਫ਼ਜ਼ੂਲ ਖ਼ਰਚੀ ਨਾ ਕਰੋ ਕਿ ਅੱਲਾਹ ਫ਼ਜ਼ੂਲ ਖ਼ਰਚੀ ਕਰਨ ਵਾਲਿਆਂ ਨੂੰ ਦੋਸਤ ਨਹੀਂ ਬਣਾਉਂਦਾ। (31)

(ਸੂਰਤ ਅਲ-ਆਰਾਫ਼ 31)

ਉਹ ਅੱਲਾਹ ਹੀ ਤਾਂ ਹੈ, ਜਿਸ ਨੇ ਤੁਹਾਨੂੰ ਇਕ ਆਦਮੀ ਤੋਂ ਪੈਦਾ ਕੀਤਾ ਅਤੇ ਉਸ ਤੋਂ ਉਸ ਦਾ ਜੋੜਾ ਬਣਾਇਆ ਤਾਂ ਜੋ ਉਸ ਤੋਂ ਸੁਖ-ਸ਼ਾਂਤੀ ਪ੍ਰਾਪਤ ਕਰੋ। ਸੋ ਜਦੋਂ ਉਹ ਉਸ (ਪਤਨੀ) ਕੋਲ ਜਾਂਦਾ ਹੈ, ਤਾਂ ਉਸ ਨੂੰ ਹਲਕਾ ਜਿਹਾ ਹਮਲ (ਗਰਭ ਠਹਿਰ ਜਾਂਦਾ ਹੈ ਤੇ ਉਹ ਉਸ ਨਾਲ ਚਲਦੀ-ਫਿਰਦੀ ਹੈ, ਫਿਰ ਜਦੋਂ ਕੁਝ ਬੋਝ ਮਹਿਸੂਸ ਕਰਦੀ (ਭਾਵ ਜਦੋਂ ਬੱਚਾ ਪੇਟ ਵਿੱਚ ਵੱਡਾ ਹੁੰਦਾ) ਹੈ, ਤਾਂ ਦੋਵੇਂ ਪਤੀ ਪਤਨੀ ਆਪਣੇ ਪਾਲਣਹਾਰ ਸਿਰਜਣਹਾਰ ਅੱਲਾਹ ਅੱਗੇ ਦੁਆ ਕਰਦੇ ਹਨ ਕਿ ਜੇਕਰ ਤੂੰ ਸਾਨੂੰ ਸਹੀ ਸਾਲਮ (ਬੱਚਾ) ਦੇਵੇਂਗਾ, ਤਾਂ ਅਸੀਂ ਤੇਰੇ ਸ਼ੁਕਰਗੁਜ਼ਾਰ ਹੋਵਾਂਗੇ,(189) ਜਦੋਂ ਉਹ ਉਹਨਾਂ ਨੂੰ ਤੰਦਰੁਸਤ (ਬੱਚਾ) ਦੇ ਦਿੰਦਾ ਹੈ, ਤਾਂ ਉਸ (ਬੱਚੇ) ਵਿੱਚ ਜੋ ਉਹ ਉਹਨਾਂ ਨੂੰ ਦਿੰਦਾ ਹੈ ਉਸ ਦਾ ਸ਼ਰੀਕ ਮੁਕੱਰਰ ਕਰ ਲੈਂਦੇ ਹਨ। ਜਿਸ ਨੂੰ ਉਹ ਸ਼ਰੀਕ ਬਣਾਉਂਦੇ ਹਨ, ਅੱਲਾਹ ਦਾ ਰੁਤਬਾ ਉਸ ਤੋਂ ਬਹੁਤ ਉੱਚਾ ਹੈ। (190)

(ਸੂਰਤ ਅਲ-ਆਰਾਫ਼ 189-190)

ਅਤੇ ਮੋਮਿਨ ਮਰਦ ਤੇ ਮੋਮਿਨ ਔਰਤਾਂ ਦੋਵੇਂ ਇਕ ਦੂਜੇ ਦੇ ਸਾਥੀ ਹਨ ਕਿ ਚੰਗੇ ਕੰਮ ਕਰਨ ਲਈ ਆਖਦੇ ਤੇ ਬੁਰੀਆਂ ਗੱਲਾਂ ਤੋਂ ਰੋਕਦੇ ਤੇ ਨਮਾਜ਼ ਪੜ੍ਹਦੇ

72-ਇਸਲਾਮ ਵਿਚ ਔਰਤ ਦਾ ਸਥਾਨ