ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/80

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਧਨਵਾਨ ਬਣਾ ਦੇਵੇਗਾ, ਅਤੇ ਜਿਹੜੇ ਗ਼ੁਲਾਮ ਤੁਹਾਥੋਂ ਲਿਖਤ ਕਰਨੀ ਚਾਹੁਣ, ਜੇਕਰ ਤੁਸੀਂ ਉਹਨਾਂ ਵਿੱਚ (ਕਾਬਲੀਅਤ ਅਤੇ) (ਭਲਾਈ ਵੇਖੋ ਤਾਂ ਉਹਨਾਂ ਨਾਲ ਲਿਖਤ ਪੜ੍ਹਤ ਕਰ ਲਵੋ ਅਤੇ ਅੱਲਾਹ ਨੇ ਜਿਹੜੀ ਧਨ-ਦੌਲਤ ਤੁਹਾਨੂੰ ਬਖ਼ਸ਼ੀ ਹੈ। ਉਸ ਵਿੱਚੋਂ ਉਹਨਾਂ ਨੂੰ ਵੀ ਦੇ ਦੇਵੋ ਅਤੇ ਆਪਣੀਆਂ ਲੌਂਡੀਆਂ (ਸੇਵਕਾਵਾਂ-ਗੋਲੀਆਂ) ਨੂੰ, ਜੇਕਰ ਉਹ ਪਾਕ-ਦਾਮਨ ਰਹਿਣਾ ਚਾਹੁਣ ਤਾਂ (ਬੇਸ਼ਰਮੀ ਤੋਂ) ਸੰਸਾਰਿਕ ਜੀਵਨ ਦੇ ਲਾਭ ਪ੍ਰਾਪਤ ਕਰਨ ਦੇ ਲਈ ਬਦਕਾਰੀ (ਵੇਸ਼ਿਆ-ਬਿਰਤੀ) 'ਤੇ ਮਜਬੂਰ ਨਾ ਕਰਨਾ ਅਤੇ ਜੋ ਉਹਨਾਂ ਨੂੰ ਮਜਬੂਰ ਕਰੇਗਾ ਤਾਂ ਉਹਨਾਂ (ਬੇਚਾਰੀਆਂ) ਦੇ ਮਜਬੂਰ ਕੀਤੇ ਜਾਣ ਤੋਂ ਬਾਅਦ ਅੱਲਾਹ ਬਖਸ਼ਣ ਵਾਲਾ ਅਤੇ ਰਹਿਮ ਫ਼ਰਮਾਉਣ ਵਾਲਾ ਏ।(33) (ਸੂਰਤ ਅਲ ਨੂਰ 23-33)

ਐ ਈਮਾਨ ਵਾਲਿਓ! ਤੁਹਾਡੇ ਗ਼ੁਲਾਮ ਲੌਂਡੀਆਂ ਅਤੇ ਜਿਹੜੇ ਬੱਚੇ ਤੁਹਾਡੇ ਵਿੱਚੋਂ ਬਾਲਿਗ਼ ਦੀ ਹੱਦ ਨੂੰ ਨਹੀਂ ਪਹੁੰਚੇ ਤਿੰਨ ਵਾਰੀ (ਭਾਵ ਤਿੰਨ ਸਮਿਆਂ ਵਿੱਚ) ਤੁਹਾਥੋਂ ਇਜਾਜ਼ਤ ਲਿਆ ਕਰਨ (ਇੱਕ ਤਾਂ) ਸਵੇਰ (ਫ਼ਜਰ) ਦੀ ਨਮਾਜ਼ ਤੋਂ ਪਹਿਲਾਂ, ਅਤੇ (ਦੂਜੇ ਗਰਮੀਆਂ 'ਚ ਦੁਪਹਿਰ ਨੂੰ) ਜਦੋਂ ਤੁਸੀਂ ਕੱਪੜੇ ਉਤਾਰ ਦਿੰਦੇ ਹੋ, ਅਤੇ (ਤੀਜੇ ਇਸ਼ਾ ਦੀ ਨਮਾਜ਼ ਤੋਂ ਬਾਅਦ। (ਇਹ) ਤਿੰਨੋਂ (ਸਮੇਂ) ਤੁਹਾਡੇ ਪਰਦੇ (ਦੇ) ਹਨ। ਉਹਨਾਂ ਦੇ ਅੱਗੇ ਪਿੱਛੇ (ਭਾਵ ਦੂਜਿਆਂ ਸਮਿਆਂ 'ਚ) ਨਾ ਤੁਹਾਡੇ 'ਤੇ ਕੋਈ ਪਾਪ ਹੈ ਨਾ ਉਹਨਾਂ 'ਤੇ, ਕਿ ਕੰਮ ਕਾਜ ਦੇ ਲਈ ਘੜੀ ਮੁੜੀ ਇੱਕ ਦੂਜੇ ਦੇ ਕੋਲ ਆਉਂਦੇ ਰਹਿੰਦੇ ਹੋ। ਇਸ ਤਰ੍ਹਾਂ ਅੱਲਾਹ ਆਪਣੀਆਂ ਆਇਤਾਂ ਤੁਹਾਨੂੰ ਸਪੱਸ਼ਟ ਤੌਰ ਤੇ ਬਿਆਨ ਫ਼ਰਮਾਉਂਦਾ ਹੈ, ਅਤੇ ਅੱਲਾਹ ਬਹੁਤ ਗਿਆਨ ਵਾਲਾ ਡੂੰਘੀ ਸਿਆਣਪ ਵਾਲਾ ਹੈ। (58)

ਅਤੇ ਜਦੋਂ ਤੁਹਾਡੇ ਪੁੱਤਰ ਬਾਲਿਗ਼ ਹੋ ਜਾਣ ਤਾਂ ਉਹਨਾਂ ਨੂੰ ਵੀ ਇੰਜ ਹੀ ਇਜਾਜ਼ਤ ਲੈਣੀ ਚਾਹੀਦੀ ਹੈ, ਜਿਸ ਤਰ੍ਹਾਂ ਉਹਨਾਂ ਤੋਂ ਅਗਲੇ (ਭਾਵ ਵੱਡੇ ਆਦਮੀ) ਇਜਾਜ਼ਤ ਪ੍ਰਾਪਤ ਕਰਦੇ ਰਹੇ ਹਨ। ਇਸੇ ਤਰ੍ਹਾਂ ਅੱਲਾਹ ਤੁਹਾਨੂੰ ਆਪਣੀਆਂ ਆਇਤਾਂ ਖੋਲ੍ਹ ਖੋਲ੍ਹ ਕੇ ਸੁਣਾਉਂਦਾ ਹੈ। ਅਤੇ ਅੱਲਾਹ ਤਆਲਾ ਜਾਣਹਾਰ (ਅਤੇ) ਹਿਕਮਤ ਵਾਲਾ ਹੈ।(59)

ਅਤੇ ਵੱਡੀ ਉਮਰ ਦੀਆਂ ਔਰਤਾਂ ਜਿਹਨਾਂ ਨੂੰ ਵਿਆਹ ਨਿਕਾਹ ਦੀ ਆਸ ਨਹੀਂ ਰਹੀ ਅਤੇ ਉਹ ਚੱਦਰ ਕੱਪੜੇ ਉਤਾਰ ਕੇ ਸਿਰ ਨੰਗਾ ਕਰ ਲੈਣ ਤਾਂ ਉਹਨਾਂ ਤੇ ਕੋਈ ਪਾਪ ਨਹੀਂ। ਸ਼ਰਤ ਇਹ ਹੈ ਕਿ ਆਪਣੇ ਹਾਰ ਸ਼ਿੰਗਾਰ ਦੀਆਂ ਚੀਜ਼ਾਂ ਜ਼ਾਹਰ ਨਾ ਕਰਨ ਅਤੇ ਜੇਕਰ ਉਸ ਤੋਂ ਵੀ ਬਚਣ ਤਾਂ ਇਹ ਉਹਨਾਂ ਦੇ ਹੱਕ ਵਿੱਚ ਵਧੇਰੇ ਚੰਗਾ ਹੈ। ਅਤੇ ਅੱਲਾਹ ਸੁਣਦਾ ਜਾਣਦਾ ਏ।(60)

(ਸੂਰਤ ਅਲ ਨੂਰ 58-60)

80-ਇਸਲਾਮ ਵਿਚ ਔਰਤ ਦਾ ਸਥਾਨ