ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/86

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਐ ਈਮਾਨ ਵਾਲਿਓ! ਪੈਗ਼ੰਬਰ ਦੇ ਘਰਾਂ 'ਚ ਨਾ ਜਾਇਆ ਕਰੋ ਪਰ ਇਸ ਸੂਰਤ 'ਚ ਕਿ ਜਦੋਂ ਤੁਹਾਨੂੰ ਖਾਣੇ ਦੇ ਲਈ ਆਗਿਆ ਦੇ ਦਿੱਤੀ ਹੋਵੇ ਅਤੇ ਉਸ ਦੇ ਪੱਕਣ ਦੀ ਉਡੀਕ ਵੀ ਨਾ ਕਰਨੀ ਪਏ, ਪ੍ਰੰਤੂ ਜਦੋਂ ਤੁਹਾਨੂੰ ਦਾਅਵਤ ਦਿੱਤੀ ਜਾਵੇ, ਤਾਂ ਜਾਵੇ, ਤਾਂ ਜਦੋਂ ਖਾਣਾ ਖਾ ਚੁੱਕੋਂ, ਤਾਂ ਚੱਲ ਆਓ ਅਤੇ ਗੱਲਾਂ ਵਿੱਚ ਜੀਅ ਲਾ ਕੇ ਨਾ ਬੈਠੇ ਰਹੋ, ਇਹ ਗੱਲ ਪੈਗ਼ੰਬਰ ਨੂੰ ਤਕਲੀਫ਼ ਦਿੰਦੀ ਹੈ ਅਤੇ ਉਹ ਤੁਹਾਥੋਂ ਸ਼ਰਮ ਕਰਦੇ ਹਨ ਅਤੇ ਕਹਿੰਦੇ ਨਹੀਂ ਹਨ। ਪ੍ਰੰਤੂ ਅੱਲਾਹ ਸੱਚੀ ਗੱਲ ਦੇ ਕਹਿਣ ਵਿੱਚ ਸ਼ਰਮ ਨਹੀਂ ਕਰਦਾ ਤੇ ਜਦੋਂ ਪੈਗ਼ੰਬਰ ਦੀਆਂ ਪਤਨੀਆਂ ਤੋਂ ਕੋਈ ਚੀਜ਼ ਮੰਗੋ ਤਾਂ ਪਰਦੇ ਦੇ ਬਾਹਰੋਂ ਮੰਗੋ, ਇਹ ਤੁਹਾਡੇ ਅਤੇ ਉਹਨਾਂ ਦੋਵਾਂ ਦੇ ਮਨਾਂ ਦੇ ਲਈ ਬਹੁਤ ਪਾਕ ਸਾਫ਼ ਰੱਖਣ ਵਾਲੀ ਗੱਲ ਹੈ। ਅਤੇ ਤੁਹਾਨੂੰ ਇਹ ਸ਼ੋਭਾ ਨਹੀਂ ਦਿੰਦਾ ਕਿ ਅੱਲਾਹ ਦੇ ਪੈਗ਼ੰਬਰ ਨੂੰ ਤਕਲੀਫ਼ ਦੇਵੋ ਅਤੇ ਨਾ ਇਹ ਕਿ ਉਹਨਾਂ ਦੀਆਂ ਪਤਨੀਆਂ ਨਾਲ ਕਦੀ ਵੀ ਉਹਨਾਂ ਪਿੱਛੋਂ ਨਿਕਾਹ ਕਰੀਓ। ਬੇਸ਼ੱਕ ਇਹ ਅੱਲਾਹ ਦੇ ਨਜ਼ਦੀਕ ਬਹੁਤ ਵੱਡੇ ਗੁਨਾਹ ਦਾ ਕੰਮ ਹੈ। (53)(ਅਲ-ਅਹਜ਼ਾਬ 49-53)

ਔਰਤਾਂ ਨੂੰ ਆਪਣੇ ਪਿਉਆਂ ਤੋਂ (ਪਰਦਾ ਨਾ ਕਰਨ 'ਚ) ਕੋਈ ਪਾਪ ਨਹੀਂ ਅਤੇ ਨਾ ਆਪਣੇ ਪੁੱਤਰਾਂ ਤੋਂ, ਅਤੇ ਨਾ ਆਪਣੇ ਭਰਾਵਾਂ ਤੋਂ, ਨਾ ਆਪਣੇ ਭਤੀਜਿਆਂ ਤੋਂ, ਅਤੇ ਨਾ ਆਪਣੇ ਭਾਣਜਿਆਂ ਤੋਂ, ਅਤੇ ਨਾ ਆਪਣੀ (ਕਿਸਮ ਦੀਆਂ) ਔਰਤਾਂ ਤੋਂ, ਅਤੇ ਨਾ ਲੌਡੀਆਂ ਤੋਂ, ਅਤੇ (ਐ ਮਹਿਲਾਓ!) ਅੱਲਾਹ ਤੋਂ ਡਰਦੀਆਂ ਰਹੋ, ਬੇਸ਼ੱਕ ਅੱਲਾਹ ਆਲਾ ਹਰ ਚੀਜ਼ ਤੋਂ ਵਾਕਿਫ਼ ਹੈ। (55)

(ਅਲ-ਅਹਜ਼ਾਬ 55)

ਐ ਪੈਗ਼ੰਬਰ! ਆਪਣੀਆਂ ਸੁਪਤਨੀਆਂ ਅਤੇ ਸਪੁੱਤਰੀਆਂ ਅਤੇ ਮੁਸਲਮਾਨਾਂ ਦੀਆਂ ਜ਼ਨਾਨੀਆਂ ਨੂੰ ਆਖ ਦੇਵੋ ਕਿ (ਜਦੋਂ ਬਾਹਰ ਨਿਕਲਿਆ ਕਰਨ ਤਾਂ) ਆਪਣੇ (ਮੂੰਹਾਂ) 'ਤੇ ਚੱਦਰ ਲਟਕਾ ਕੇ (ਘੁੰਢ) ਕੱਢ ਲਿਆ। ਕਰਨ। ਇਹ ਹੁਕਮ ਉਹਨਾਂ ਦੇ ਲਈ ਪਛਾਣ ਦਾ ਸਬੱਬ (ਅਤੇ ਉੱਚਿਤ) ਹੋਵੇਗਾ, ਤਾਂ ਕੋਈ ਉਹਨਾਂ ਨੂੰ ਤਕਲੀਫ਼ ਨਹੀਂ ਦੇਵੇਗਾ ਅਤੇ ਅੱਲਾਹ ਬਖ਼ਸ਼ਣ ਵਾਲਾ ਅਤੇ ਰਹਿਮ ਫ਼ਰਮਾਉਣ ਵਾਲਾ ਹੈ।

(59)(ਅਲ-ਅਹਜ਼ਾਬ 59)

ਅਤੇ ਅੱਲਾਹ ਨੇ ਹੀ ਤੁਹਾਨੂੰ ਮਿੱਟੀ ਤੋਂ ਸਿਰਜਿਆ, ਫਿਰ ਵੀਰਜ ਤੋਂ, ਫਿਰ ਤੁਹਾਨੂੰ ਜੋੜਾ-ਜੋੜਾ ਬਣਾ ਦਿੱਤਾ। ਅਤੇ ਕੋਈ ਔਰਤ ਨਾ ਤਾਂ ਗਰਭਵਤੀ ਹੁੰਦੀ ਹੈ ਅਤੇ ਨਾ ਜਾਣਦੀ ਹੈ ਪ੍ਰੰਤੂ ਉਸ ਦੇ ਗਿਆਨ ਨਾਲ ਅਤੇ ਨਾ ਕਿਸੇ ਵੱਡੀ ਉਮਰ ਵਾਲੇ ਨੂੰ ਉਮਰ ਜ਼ਿਆਦਾ ਦਿੱਤੀ ਜਾਂਦੀ ਹੈ, ਅਤੇ ਨਾ ਉਸ ਦੀ ਉਮਰ ਘਟਾਈ ਜਾਂਦੀ ਹੈ, ਪਰੰਤੂ (ਸਭ ਕੁੱਝ) ਕਿਤਾਬ ਵਿੱਚ ਲਿਖਿਆ ਹੋਇਆ) ਹੈ। ਬੇਸ਼ੱਕ ਇਹ ਅੱਲਾਹ ਲਈ ਅਸਾਨ ਏ।(11)

(ਸੂਰਤ ਫ਼ਾਤਿਰ 11)

86-ਇਸਲਾਮ ਵਿਚ ਔਰਤ ਦਾ ਸਥਾਨ