ਪੰਨਾ:ਇਸ਼ਕ ਸਿਰਾਂ ਦੀ ਬਾਜ਼ੀ - ਸੁਖਦੇਵ ਮਾਦਪੁਰੀ.pdf/75

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
________________

ਮੈਨੂੰ ਰੱਖਲੈ ਮਸ਼ੂਕ
ਦਿੱਤਾ ਤਤੜੀ ਨੂੰ ਫੂਕ
ਸੀਨੇ ਮਾਰ ਕੇ ਬੰਦੂਕ
ਸਾਗਾਂ ਨੇਤਰਾਂ ਨੇ ਗੱਡੀਆਂ।

(ਗੋਕਲ ਚੰਦ)

ਗੁਰਦਿਤ ਸਿੰਘ ਕਾਕੇ ਤੇ ਪਰਤਾਪੀ ਦਾ ਮੇਲ ਤੀਆਂ ਦੇ ਦਿਨਾਂ ਵਿੱਚ ਕਰਾਵਾਉਂਦਾ ਹੈ। ਉਸ ਦੇ ਕਥਨ ਅਨੁਸਾਰ ਲੋਪੋਂ ਦੀਆਂ ਮੁਟਿਆਰਾਂ ਪਿੰਡੋਂ ਬਾਹਰ ਚੱਕੀ ਵਿੱਚ ਤੀਆਂ ਪਾ ਰਹੀਆਂ ਸਨ। ਕਾਕਾ ਸ਼ਿਕਾਰ ਖੇਡਦਾ-ਖੇਡਦਾ ਇਧਰ ਆ ਨਿਕਲਿਆ। ਜਵਾਨੀ ਦੇ ਨਸ਼ੇ ਵਿੱਚ ਮੱਤੀਆਂ ਮੁਟਿਆਰਾਂ ਨੇ ਉਸ ਦਾ ਰਾਹ ਜਾ ਡੱਕਿਆ :

ਦੂਰੋਂ ਅਸਵਾਰ ਆਉਂਦਾ ਦੇਖਿਆ ਜਾਂ ਔਰਤਾਂ ਨੇ,
ਆਣ ਕੇ ਸ਼ਤਾਬੀ ਰਾਹ ਸਾਰੀਆਂ ਨੇ ਰੋਕਿਆ।
 ਕਿੱਥੇ ਤੇਰੇ ਘਰ ਦੱਸੀਂ ਚੀਨੀ ਘੋੜੀ ਵਾਲਿਆ ਵੇ,
ਬੋਲੀਂ ਤੂੰ ਜ਼ਬਾਨੋਂ ਇਕ ਬਾਰ ਤ੍ਰੈਲੋਕਿਆ।

ਹਾਸਿਆਂ ਤੋਂ ਮਖੌਲਾਂ ਦੀ ਛਹਿਬਰ ਲੱਗ ਗਈ ਮੁਟਿਆਰਾਂ ਨੇ ਕਾਕੇ ਦੇ ਆਲੇ ਦੁਆਲੇ ਘੇਰਾ ਘੱਤ ਲਿਆ। ਸੁਨਿਆਰੀ ਪਰਤਾਪੀ ਦੇ ਹੁਸਨ ਨੇ ਕਾਕੇ ਨੂੰ ਚੁੰਧਿਆ ਦਿੱਤਾ। ਉਹ ਸੁਆਦ-ਸੁਆਦ ਹੋ ਉਠਿਆ।ਗੁਜ਼ਰ ਦਲੇਲ ਦੀ ਭੋਲੀ ਗੁਜਰੀ ਕਾਕੇ ਦੀ ਪਹਿਲਾਂ ਤੋਂ ਜਾਣੂ ਸੀ। ਉਸ ਮਸੀਂ ਮੁਟਿਆਰਾਂ ਪਾਸੋਂ ਉਹਦਾ ਖਿਹੜਾ ਛੁਡਾਇਆ। | ਮਹਿੰਦੀ ਰੱਤੇ ਹੱਥ ਫੇਰ ਹਰਕਤ ਵਿੱਚ ਆਏ । ਗਿੱਧਾ ਮੱਚ ਉਠਿਆ, ਸਾਰੇ ਵਾਯੂਮੰਡਲ ਵਿੱਚ ਲੋਕ-ਗੀਤਾਂ ਦੀ ਮਾਖਿਓਂ ਮਿੱਠੀ ਸੁਗੰਧੀ ਖਿਲਰ ਗਈ ਹਵਾ ਮਸਤ ਹੋ ਗਈ, ਇਸ਼ਕ ਫੁਹਾਰਾਂ ਵਹਿ ਤੁਰੀਆਂ। ਭੋਲੀ ਨੇ ਬੋਲੀ ਪਾਈ : ਦਿਲ ਵਿੱਚ ਕਾਕਾ ਸੋਚਾਂ ਸੋਚਦਾ

ਜੋ ਮਛਲੀ ਬਣ ਜਾਵਾਂ ਰਸ ਚੂਸਾਂ ਲਾਲ ਬੁਲ੍ਹੀਆਂ
ਦਾ ਭਰ ਭਰ ਘੁਟ ਲੰਘਾਵਾਂ
ਹੋਵਾਂ ਕੁੜਤੀ ਲਗਜਾਂ ਕਾਲਜੇ ਠੰਡ ਸੀਨੇ ਮੈਂ ਪਾਵਾਂ
ਫੁਲ ਬਣ ਡੋਰੀ ਦਾ 

ਪਿੱਠ ਤੇ ਮੇਦਾ ਆਵਾਂ।

(ਲੋਕ-ਗੀਤ) ਸ਼ਾਮਾਂ ਪੈ ਰਹੀਆਂ ਸਨ। ਹਰਨੀਆਂ ਦੀ ਡਾਰ ਪਿੰਡ ਨੂੰ ਪਰਤ ਪਈ। ਹਰ ਮੁਟਿਆਰ ਆਪਣੇ ਆਪ ਨੂੰ ਹੀ ਸਮਝਦੀ ਹੋਈ ਕਾਕੇ ਬਾਰੇ ਗੱਲਾਂ ਕਰ ਰਹੀ ਸੀ। ਪਰ ਕੌਣ ਜਾਣੇ ਇਸ਼ਕ ਦੀ ਜਵਾਲਾ ਕਿੱਥੇ ਸੁਲਘਦੀ ਪਈ ਸੀ

59/ਇਸ਼ਕ ਸਿਰਾਂ ਦੀ ਬਾਜ਼ੀ