ਕੋਈ ਆਖੇ ਨਢੀ ਨੀ ਮੇਰੇ ਵਲ ਵੇਖਦਾ ਸੀ,
ਕੋਈ ਆਖੇ ਭੈਣੇ ਮੈਨੂੰ ਅੱਖਾਂ ਮਟਕਾ ਗਿਆ।
ਕੋਈ ਆਖੇ ਮੈਨੂੰ ਨੀ ਬੁਲਾਵੇ ਨਾਲ ਸੈਨਤਾਂ ਦੇ,
ਵੱਟੀ ਜਾਂ ਮੈਂ ਘੂਰੀ ਤਾਂ ਤੱੜਕ ਨੀਵੀਂ ਪਾ ਗਿਆ।
ਕੋਈ ਆਖੇ ਟੇਢੀ ਨਿਗ੍ਹਾ ਝਾਕਦਾ ਸੀ ਮੇਰੇ ਵਲ,
ਸਾਹਮਣੇ ਮੈਂ ਝਕੀ ਜਦੋਂ ਅੱਖ ਨੀ ਚੁਰਾ ਗਿਆ।
(ਗੁਰਦਿਤ ਸਿੰਘ)
ਹਸਦੀਆਂ ਖੇਡਦੀਆਂ ਮੁਟਿਆਰਾਂ ਅਜੇ ਥੋੜ੍ਹੀ ਹੀ ਦੂਰ ਗਈਆਂ ਸਨ ਕਿ ਬਾਰਸ਼ ਦਾ ਸਰਾਟਾ ਇਕ ਦਮ ਆ ਗਿਆ। ਹਰਨੀਆਂ ਦੀ ਡਾਰ ਵਿੱਚ ਭਾਜੜ ਪੈ ਗਈ। ਭੋਲੀ ਤੇ ਪਰਤਾਪੀ ਪਿੰਡੋਂ ਬਾਹਰ ਹੀਰਾ ਸਿੰਘ ਜਟ ਦੇ ਕੋਠੇ ਵਿੱਚ ਜਾ ਬੜੀਆਂ। ਭੋਲੀ ਨੇ ਏਧਰ ਉਧਰ ਦੀਆਂ ਗੱਲਾਂ ਮਾਰਨ ਮਗਰੋਂ ਕਾਕੇ ਬਾਰੇ ਗੱਲ ਤੋਰੀ। ਪਰਤਾਪੀ ਅੰਦਰੋਂ ਲੱਡੂ ਭੋਰਦੀ ਸੀ ਪਰ ਬਾਹਰੋਂ:
ਆਖੇ ਪਰਤਾਪੀ ਨੀ ਤੂੰ ਭੋਲੀਏ ਮਖੌਲ ਕਰੇਂ
ਕੀਤਾ ਕੀ ਪਸੰਦ ਓਸ ਮੇਰਾ ਨੀ ਗੰਵਾਰ ਦਾ।
ਜਾਤ ਦੀ ਕਮੀਨਣੀ ਅਧੀਨਣੀ ਗਰੀਬਣੀ ਮੈਂ
ਓਸ ਨੂੰ ਤੂੰ ਦਸਦੀ ਹੈਂ ਪੁੱਤ ਜ਼ੈਲਦਾਰ ਦਾ।
ਜੱਟਾਂ ਨਾਲ ਦੋਸਤੀ ਨਾ ਪੁਗਦੀ ਕਮੀਣਾਂ ਦੀ ਨੀ
ਖੇਤ ਬੰਨੋ ਬੀਹੀ ਗਲ਼ੀ ਦੇਖ ਨੀ ਘੁੰਗਾਰਦਾ।
ਮੇਰੇ ਨਾ ਪਸੰਦ ਤੇਰੀ ਗਲ ਗੁਰਦਿਤ ਸਿੰਘਾ
ਮਿੱਟੀ ਪਟ ਦੇਵੇ ਜੱਟ ਜਦੋਂ ਨੀ ਹੰਕਾਰਦਾ।
ਦਬੇ ਭਾਂਬੜ ਕਦ ਤੀਕਰ ਦਬਾਏ ਜਾ ਸਕਦੇ ਸਨ। ਆਖ਼ਰ ਜਵਾਲਾ ਫਟ ਹੀ ਪੈਂਦੀ ਹੈ:
ਤਨ ਮਨ ਮੇਰੇ ਦੀ ਭੁਲਾਈ ਸੁਧ ਨੱਢੜੇ ਨੇ,
ਮਿੱਠਾ ਮਿੱਠਾ ਬੋਲ ਕੇ ਦਿਖਾ ਗਿਆ ਹੈ ਲੀਲ੍ਹਾ ਨੀ।
ਫੁਲ ਨੀ ਗੁਲਾਬ ਵਾਂਗੂੰ ਰੰਗ ਮੇਰਾ ਓਸ ਵੇਲੇ,
ਮੁਖੜਾ ਲੁਕਾਇਆ ਤਾਂ ਹੋਇਆ ਪੱਤ ਪੀਲਾ ਨੀ।
ਦਸਦੀ ਮੈਂ ਸੱਚ ਨੂੰ ਅਜ ਗੁਰਦਿਤ ਸਿੰਘਾ,
ਲੁੱਟੀ ਨੀ ਮੈਂ ਲੁਟੀ ਲੁਟ ਲੈ ਗਿਆ ਰੰਗੀਲਾ ਨੀ।
ਦੂਜੇ ਦਿਨ ਭੋਲੀ ਨੇ ਕਾਕੇ ਨੂੰ ਸੁਨੇਹਾ ਦੇ ਕੇ ਰੁਪਾਲੋਂ ਤੋਂ ਸਦ ਲਿਆ। ਪਰਤਾਪੀ ਤੇ ਕਾਕੇ ਨੇ ਭੋਲੀ ਦੇ ਘਰ ਕੌਲ ਕਰਾਰ ਕਰ ਲਏ:
ਕਹੇ ਸੁਨਿਆਰੀ ਸੁਣ ਵੇ ਕਾਕਾ
ਤੋੜ ਨਿਭਾਈਂ ਲਾ ਕੇ
ਕਾਕਾ ਕਹਿੰਦਾ ਤੂੰ ਨਾ ਮੈਥੋਂ
60/ ਇਸ਼ਕ ਸਿਰਾਂ ਦੀ ਬਾਜ਼ੀ