ਪੰਨਾ:ਇਸ਼ਕ ਸਿਰਾਂ ਦੀ ਬਾਜ਼ੀ - ਸੁਖਦੇਵ ਮਾਦਪੁਰੀ.pdf/96

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਨੀ ਲੁਹਾਰੀਏ
ਭਲਾ ਸਾਲੂ ਵਾਲੀਏ ਨੀ ਗੋਰੀਏ

ਪਰੰਤੁ ਰੋਡੇ ਨੇ ਜਲਾਲੀ ਦੇ ਦਰਾਂ ਅੱਗੋਂ ਧੂਣਾ ਨਾ ਚੁੱਕਿਆ। ਗੁੱਸੇ ਵਿੱਚ ਆਏ ਜਲਾਲੀ ਦੇ ਭਰਾਵਾਂ ਨੇ ਉਹਨੂੰ ਮਾਰ-ਮਾਰ ਕੇ ਅਧਮੋਇਆ ਕਰ ਸੁੱਟਿਆ ਅਤੇ ਰਾਤ ਸਮੇਂ ਸੁਹਾਂ ਨਦੀ ਵਿੱਚ ਹੜ੍ਹਾ ਹਾਏ। ਕੁਦਰਤ ਦਾ ਕੋਈ ਪਾਰਾਵਾਰ ਨਹੀਂ ਰੋਡਾ ਨਦੀ ਵਿੱਚੋਂ ਬਚ ਨਿਕਲਿਆ ਤੇ ਅਗਲੀ ਭਲਕ ਆ ਕੇ ਉਹਨੇ ਜਲਾਲੀ ਦੇ ਦਰਾਂ ਅੱਗੇ ਮੁੜ ਧੂਣਾ ਤਪ ਦਿੱਤਾ।

ਜਲਾਲੀ ਅੰਦਰ ਨਰੜੀ ਪਈ ਤੜਪਦੀ ਰਹੀ। ਕਹਿੰਦੇ ਨੇ ਜਲਾਲੀ ਦੇ ਭਰਾਵਾਂ ਨੂੰ ਰੋਡੇ ਦੇ ਦੁਬਾਰਾ ਮੁੜ ਆਣ ’ਤੇ ਐਨਾ ਗੁੱਸਾ ਚੜਿਆ ਕਿ ਉਨ੍ਹਾਂ ਨੇ ਉਹਦੇ ਟੁਕੜੇ-ਟੁਕੜੇ ਕਰਕੇ ਖੂਹ ਵਿੱਚ ਸੁੱਟ ਦਿੱਤਾ ਅਤੇ ਮਗਰੋਂ ਜਲਾਲੀ ਨੂੰ ਵੀ ਮਾਰ ਮੁਕਾਇਆ।

ਇਸ ਪ੍ਰੀਤ ਕਥਾ ਦਾ ਅੰਤ ਇਸ ਪ੍ਰਕਾਰ ਵੀ ਦੱਸਿਆ ਜਾਂਦਾ ਹੈ ਕਿ ਜਲਾਲੀ ਦੀ ਮਾਂ ਨੇ ਰੋਡ ਨੂੰ ਗਲੋਂ ਲਾਹੁਣ ਲਈ ਧੂਣਾਪਦੇ ਰੋਡੇ ਕੋਲ਼ ਜਾ ਕੇ ਆਖਿਆ, “ਰੋਡਿਆ ਤੇਰੀ ਜਲਾਲੀ ਕਈ ਦਿਨਾਂ ਦੇ ਅੰਦਰ ਬਿਮਾਰ ਪਈ ਹੈ, ਹਕੀਮ ਆਂਹਦੇ ਨੇ ਉਹ ਤਦ ਹੀ ਬਚ ਸਕਦੀ ਐ ਜੋ ਉਹਨੂੰ ਕਿਧਰੋਂ ਸ਼ਰਨੀ ਦਾ ਦੁੱਧ ਮਿਲ ਜਾਵੇ।ਜੇ ਤੂੰ ਸ਼ੇਰਨੀ ਦਾ ਦੁੱਧ ਲਿਆ ਦੇਵੇਂ ਤਾਂ ਅਸੀਂ ਜਲਾਲੀ ਦਾ ਤੇਰੇ ਨਾਲ ਵਿਆਹ ਕਰ ਦੇਵਾਂਗਾ।"

ਇਹ ਸੁਣਦੇ ਸਾਰ ਹੀ ਰੋਡਾ ਸ਼ੇਰਨੀ ਦੇ ਦੁੱਧ ਦੀ ਭਾਲ ਵਿੱਚ ਜੰਗਲਾਂ ਵਲ ਨੂੰ ਨੱਸ ਟੁਰਿਆ।

ਜਦੋਂ ਜਲਾਲੀ ਨੇ ਆਪਣੀ ਮਾਂ ਦੀ ਰੋਡੇ ਨੂੰ ਸ਼ੇਰਾਂ ਕੋਲੋਂ ਮਰਵਾਉਣ ਦੀ ਇਹ ਵਿਉਂਤ ਸੁਣੀ ਤਾਂ ਉਹ ਵੀ ਰੋਡਾ-ਰੋਡਾ ਕੂਕਦੀ ਰੋਡੇ ਦੇ ਮਗਰ ਜੰਗਲ ਵਿੱਚ ਜਾ ਪੁੱਜੀ। ਜੰਗਲ ਵਿੱਚ ਦੋਵੇਂ ਮਿਲ ਪਏ ਜਾਂ ਦੋਵਾਂ ਨੂੰ ਜੰਗਲੀ ਜਾਨਵਰਾਂ ਨੇ ਮਾਰ ਮੁਕਾਇਆ, ਇਸ ਬਾਰੇ ਕੋਈ ਕੁਝ ਨਹੀਂ ਜਾਣਦਾ। ਪਰੰਤੂ ਇਸ ਪ੍ਰੀਤ ਗਾਥਾ ਨੂੰ ਪੰਜਾਬੀ ਲੋਕ ਮਨ ਨੇ ਅਜੇ ਤੀਕਰ ਨਹੀਂ ਵਿਸਾਰਿਆ।ਜਲਾਲੀ ਦਾ ਗੀਤ ਉਨ੍ਹਾਂ ਦੇ ਚੇਤਿਆਂ ਵਿੱਚ ਅੱਜ ਵੀ ਸ

80/ਇਸ਼ਕ ਸਿਰਾਂ ਦੀ ਬਾਜੀ