ਪੰਨਾ:ਇਹ ਰੰਗ ਗ਼ਜ਼ਲ ਦਾ.pdf/25

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੨੪

ਦਿੱਤਾ ਹੈ ਉਨ੍ਹਾਂ ਨੂੰ ਅਸੀਂ ਇਥੇ ਲਿਖਦੇ ਹਾਂ।

ਮੈਨੂੰ ਤਾਂ ਇਹ ਗ਼ਜ਼ਲਾ ਮਾਅਰਫਤ (Spiritualism) ਦਾ ਇਕ ਵੱਡਾ ਖ਼ਜ਼ਾਨਾ ਜਾਪਦੀਆਂ ਹਨ ਅਤੇ ਜੇ ਪੰਜਾਬੀ ਸਾਹਿੱਤ ਵਿਚ ਕਿਤੇ ਤਸਵੱਫ (Mysticism) ਹੈ ਤਾਂ ਉਹ ਇਨ੍ਹਾਂ ਗ਼ਜ਼ਲਾਂ ਵਿਚ ਵੀ ਮਿਲ ਸਕਦਾ ਹੈ। ਆਦਮੀ ਓਸ "ਹਕੀਕਤ" ਦੀ ਖੋਜ ਕਰਦਾ ਹੈ ਜਿਸ ਨੂੰ ਸੱਤਯਮ', ਸ਼ਿਵਮ, ਸੁੰਦਰਮ', ਕਿਹਾ ਜਾਂਦਾ ਹੈ।

'ਉਸ ਦੀ ਭਾਲ' ਬਾਰੇ ਕਵੀ ਲਿਖਦਾ ਹੈ:-

ਕਿਸੇ ਉਮੀਦ ਤੇ ਰਾਹੀ ਕਈ ਟੁਰਦੇ ਨੇ ਇਸ ਰਾਹ ਤੇ
ਕਿ ਰੱਬ ਦੇ ਘਰ ਕਿਸੇ ਦੀ ਤਾਂ ਰਸਾਈ ਹੋ ਹੀ ਜਾਂਦੀ ਹੈ
'ਰਤਨ' ਖਾਲੀ ਨਹੀਂ ਜਾਂਦਾ ਹੈ ਇਹ ਜਜ਼ਬਾ ਮੁਹੱਬਤ ਦਾ
ਕਿ ਤੂਰ ਉਤੇ ਕਿਸੇ ਦੀ ਰੂਨੁਮਾਈ ਹੋ ਹੀ ਜਾਂਦੀ ਹੈ।

ਛੱਡ ਸਕਦਾ ਮੈਂ ਹੋਰ ਤੇ ਹੋਰ ਚੀਜ਼
ਛੱਡੀ ਜਾਂਦੀ ਨਹੀਂ ਹੈ ਚਾਹ ਤੇਰੀ
ਭਾਲ ਵਿਚ ਤੇਰੀ ਖੋ ਗਿਆ ਹਾਂ ਮੈਂ
ਅਪਣੀ ਮੈਨੂੰ ਨਹੀਂ ਖ਼ਬਰ ਕੋਈ
ਕਿੱਥੇ ਜਾਈਏ ਤਿਆਗ ਤੇਰਾ ਦਰ
ਮਿਲਦੀ ਇਥੇ ਵੀ ਜੇ ਪਨਾਹ ਨਹੀਂ
ਤੇਰੇ ਘਰ ਦੀ ਹੀ ਖੋਜ ਕਰਦਾ ਹਾਂ
ਭਾਵੇਂ ਤੇਰਾ ਨਹੀਂ ਹੈ ਘਰ ਕੋਈ

ਉਸ ਦੀ ਭਾਲ ਕਰਦੇ ਬੰਦੇ ਨੂੰ ਕਦੇ ਉਸ ਦਾ ਠਿਕਾਣਾ ਬਹੁਤ ਉੱਚਾ ਪ੍ਰਤੀਤ ਹੁੰਦਾ ਹੈ:-

ਕਿਵੇਂ ਮਜਨੂੰ ਦੀ ਹੋ ਉਸ ਤਕ ਰਸਾਈ
ਬੜੇ ਉਚੇ ਨੇ ਲੈਲਾ ਦੇ ਮੁਨੇਰੇ