ਪੰਨਾ:ਇਹ ਰੰਗ ਗ਼ਜ਼ਲ ਦਾ.pdf/6

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

<< ਗ਼ਜ਼ਲ ਬਾਰੇ >>

ਉਰਦੂ ਦਾ ਜਨਮ:-

ਭਾਰਤ ਵਿਚ ਮੁਸਲਮਾਨਾਂ ਦੇ ਆਉਣ ਨਾਲ ਇਕ ਬੜੀ ਕ੍ਰਾਂਤੀ ਜਿਹੀ ਹੋ ਗਈ। ਇਹ ਕ੍ਰਾਂਤੀ ਨਾ ਕੇਵਲ ਰਾਜਸੀ ਖੇਤਰ ਵਿਚ ਹੀ ਰੂਪਮਾਨ ਹੋਈ ਬਲਕਿ ਸਾਹਿੱਤਕ ਖੇਤਰ ਵੀ ਇਸ ਤੋਂ ਨਾ ਬਚ ਸਕਿਆ। ਭਾਸ਼ਾ-ਵਿਗਿਆਨ ਦਾ ਇਹ ਇਕ ਅਟੱਲ ਅਸੂਲ ਹੈ ਕਿ ਜਦ ਦੋ ਕੌਮਾਂ ਆਪਸ ਵਿਚ ਮਿਲਦੀਆਂ ਹਨ ਤਾਂ ਉਹਨਾਂ ਵਿਚ ਭਾਂਵੇਂ ਕਿਸੇ ਹੋਰ ਚੀਜ਼ ਦਾ ਵਟਾਂਦਰਾ ਨਾ ਵੀ ਹੋਵੇ ਪਰ ਅਪਣੀ ਅਪਣੀ ਬੋਲੀਆਂ ਦੇ ਸ਼ਬਦ ਉਹ ਜ਼ਰੂਰ ਇਕ ਦੂਜੀ ਨੂੰ ਦੇ ਜਾਂਦੀਆਂ ਹਨ। ਇਹੀ ਗਲ ਮੁਸਲਮਾਨਾਂ ਦੀ ਆਮਦ ਨਾਲ ਹੋਈ। ਮੁਸਲਮਾਨ ਅਰਬੀ, ਫਾਰਸੀ, ਤੁਰਕੀ ਤੇ ਪਸ਼ਤੋ ਆਦਿ ਬੋਲੀਆਂ ਬੋਲਦੇ ਸਨ। ਜਦੋਂ ਉਹ ਭਾਰਤ ਵਿਚ ਆਏ ਤਾਂ ਇਥੇ ਦੇ ਲੋਕਾਂ ਦੀ ਬੋਲੀ ਸਿੱਖੀ। ਕੁਝ ਅਪਣੀਆਂ ਬੋਲੀਆਂ ਦੇ ਸ਼ਬਦ ਲੈਕੇ ਤੇ ਕੁਝ ਭਾਰਤੀ ਬੋਲੀਆਂ ਨੂੰ ਸਿੱਖ ਕੇ ਉਨ੍ਹਾਂ ਨੇ ਅਪਣਾ ਕੱਮ ਟਪਾਉਣਾ ਸ਼ੁਰੂ ਕੀਤਾ। ਇਸ ਤਰ੍ਹਾਂ ਹਿੰਦੂ ਅਤੇ ਮੁਸਲਮਾਨ ਦੋਨਾਂ ਦੇ ਮੇਲ ਨਾਲ ਭਾਰਤ ਵਿਚ ਇਕ ਨਵੀਂ ਬੋਲੀ ਨੇ ਜਨਮ ਲਿਆ ਜਿਸ ਨੂੰ ਬਾਅਦ ਵਿਚ ਉਰਦੂ ਦਾ ਨਾਂ ਮਿਲ ਗਿਆ। ਫਾਰਸੀ ਵਿਚ ਉਰਦੂ ਫੌਜ ਜਾਂ ਲਸ਼ਕਰ ਨੂੰ ਆਖਦੇ ਹਨ ਚੂੰਕਿ ਮੁਸਲਮਾਨ ਵਧੇਰੇ