ਪੰਨਾ:ਇਹ ਰੰਗ ਗ਼ਜ਼ਲ ਦਾ.pdf/65

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੬੪

ਤੂੰ ਤੇ ਮੈਂ ਵਿਚ ਫਰਕ ਨਹੀਂ ਦਿਸਦਾ
ਉਠਦਾ ਜਦ ਦੂਈ ਦਾ ਪਰਦਾ ਹੈ

ਗੱਲ ਹੁੰਦੀ ਕੋਈ 'ਰਤਨ' ਹੈ ਜ਼ਰੂਰ
ਕੌਣ ਐਵੇਂ ਕਿਸੇ ਤੇ ਮਰਦਾ ਹੈ।

ਦੋ ਰੁਬਾਈਆਂ

[੧]

ਆ ਗਈ ਉਮਡ ਕੇ ਆਕਾਸ਼ ਤੇ ਫਿਰ ਕਾਲੀ ਘਟਾ
ਦਿਲ ਦੇ ਭਾਂਬੜ ਨੂੰ ਹਵਾ ਦਿੰਦੀ ਹੈ ਕੁਝ ਹੋਰ ਹਵਾ
ਤੇਰਾ ਦਿਲ ਕਹਿੰਦਾ ਏ ਸਾਕੀ ਤਾਂ ਪਿਆਲਾ ਭਰਦੇ
ਇਹ ਜ਼ਰੂਰੀ ਤਾਂ ਨਹੀਂ ਮੈਂ ਹੀ ਕਹਾਂ 'ਅੱਜ ਪਿਆ'।

[੨]

ਹਿੰਦੂ ਵੀ ਮੁਸਲਮਾਨ ਵੀ ਬਣ ਸਕਦਾ ਹੈ
ਇਹ ਰਿਸ਼ੀ, ਦੇਵਤਾ, ਭਗਵਾਨ ਵੀ ਬਣ ਸਕਦਾ ਹੈ
ਦਿਲ ਤੇ ਹੱਥ ਧਰਕੇ 'ਰਤਨ' ਮੈਨੂੰ ਕੋਈ ਇਹ ਦੱਸੇ
ਅੱਜ ਦਾ ਆਦਮੀ 'ਇਨਸਾਨ' ਵੀ ਬਣ ਸਕਦਾ ਹੈ ?