ਪੰਨਾ:ਇਹ ਰੰਗ ਗ਼ਜ਼ਲ ਦਾ.pdf/70

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਿਗਾਹ ਫੇਰੀ

 
ਪੂਰੀ ਹੁੰਦੀ ਨਹੀਂ ਜੇ ਚਾਹ ਤੇਰੀ
ਕਿਉਂ ਹੈਂ ਬੈਠਾ ਤੂੰ ਫੇਰ ਢਾ ਢੇਰੀ

ਮਿਲ ਹੀ ਜਾਂਦੈ ਕਦੇ ਤਾਂ ਦਰ ਉਸਦਾ
ਭਾਵੇਂ ਲਗਦੀ ਹੈ ਇਸ ਵਿਚ ਦੇਰੀ

ਛੱਡ ਦੇਵਾਂ ਵਫ਼ਾ ਦਾ ਮਂ ਰਸਤਾ
ਐਸੀ ਆਦਤ ਨਹੀਂ ਸਨਮ ਮੇਰੀ

ਤੇਰੇ ਦਰ ਤੋਂ ਨਹੀਂ ਮੈਂ ਉਠ ਸਕਦਾ
ਹੁੰਦੇ ਦਰਸ਼ਣ ਨਹੀਂ ਜਾਂ ਇਕ ਵੇਰੀ

ਸਾਰੀ ਦੁਨੀਆਂ ਦੀ ਫਿਰ ਗਈ ਹੈ ਨਜ਼ਰ
ਜਿਸ ਘੜੀ ਤੋਂ ਹੈ ਤੈਂ ਨਜ਼ਰ ਫੇਰੀ

ਭਾਵੇਂ ਮਿਲ ਜਾਏ ਧਨ ਵੀ ਕਾਰੂੰ ਦਾ
ਹੁੰਦੀ ਬੰਦੇ ਦੀ ਫੇਰ ਨਾ ਸੇਰੀ

ਛੱਡ ਸਕਦਾਂ ਮੈਂ ਹੋਰ ਤਾਂ ਹੋਰ ਚੀਜ਼
ਛੱਡੀ ਜਾਂਦੀ ਨਹੀਂ ਹੈ ਚਾਹ ਤੇਰੀ

ਹੱਥ ਪਹਿਲਾਂ ਮਿਲਾ 'ਰਤਨ' ਲੋਕੀ
ਕਰਦੇ ਰਹਿੰਦੇ ਨੇ ਫੇਰ ਹੱਥ ਫੇਰੀ