ਪੰਨਾ:ਉਪਕਾਰ ਦਰਸ਼ਨ.pdf/137

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਿਸ ਥਾਂ ਲਈ ਸਚੇ ਸੌਦੇ ਕਰ,
ਬਾਪੂ ਤੋਂ ਮਾਰਾਂ ਖਾਂਦਾ ਸੀ।
ਜਿਸ ਥਾਂ ਤੇ ਉਜੜੇ ਖੇਤ ਖਿੜਾ,
ਸੱਪਾਂ ਤੋਂ ਛਾਉਂ ਕਰਾਂਦਾ ਸੀ।

ਜਿਸ ਥਾਂ ਤੇ ਹਿੰਦੂ ਮੁਸਲਿਮ ਦੀ,
ਸਾਂਝੀ ਜਿਹੀ, ਪੰਗਤ ਲਾਂਦਾ ਸੀ।
ਅਰਸ਼ਾਂ ਤੋਂ ਦਿਓਤੇ ਆਉਂਦੇ ਸਨ,
ਜਦ ਮਸਤ ਰਬਾਬ ਵਜਾਂਦਾ ਸੀ।

ਜਿਸ ਥਾਂ ਤੇ ਸੋਹਲੇ ਗ਼ੈਰਤ ਦੇ,
ਹਿੰਦੀਆਂ ਦੇ ਤਾਈਂ ਪੜ੍ਹਾਂਦਾ ਸੀ।
ਜਿਸ ਥਾਂ ਤੇ ਛੱਟੇ ਅੰਮ੍ਰਿਤ ਦੇ,
ਮੋਇਆਂ ਦੇ ਮੂੰਹ ਵਿਚ ਪਾਂਦਾ ਸੀ।

ਜਿਸ ਥਾਂ ਤੇ ਜੰਗ ਸ਼ਹੀਦਾਂ ਦੇ,
ਢਾਹ ਲਾਈ ਲੋਟੂ ਢਾਣੇ ਨੂੰ।
ਲਛਮਨ ਸਿੰਘ ਹੋਕੇ ਦੇਂਦਾ ਏ,
ਆ ਸਿੰਘਾ ਹੁਣ ਨਨਕਾਣੇ ਨੂੰ।

ਸਦਾ ਕੰਡਾਂ ਲਾਂਦਾ ਆਇਆ ਏਂ,
ਤੂੰ ਕਾਲ ਜਹੇ ਜਰਵਾਣੇ ਨੂੰ।
ਤੂੰ ਰਜ ਕੇ ਰੋਟੀ ਖਾਂਦਾ ਸੈਂ,
ਪਾ ਭਾਜੜ ਭਾਜੜਾਂ ਪਾਣੈ ਨੂੰ।

-੧੩੭-