ਪੰਨਾ:ਉਪਕਾਰ ਦਰਸ਼ਨ.pdf/55

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਕੀਤੇ ਲਖਾਂ ਈ ਯਤਨ ਡਰਾਈਵਰਾਂ ਨੇ,
ਸਗੋਂ ਨਰੜਦੀ ਗਈ ਜ਼ੰਜੀਰ ਉਹਦੀ।
ਦੰਮ ਅੰਤਲੇ ਦੇ ਉਤੇ ਦਮ ਆਇਆ,
ਮਦਦ ਕੀਤੀ ਨਾ ਕਿਸੇ ਵੀ ਪੀਰ ਉਹਦੀ।

ਆਖਰ ਗੁਰੁ ਨਾਨਕ ਦੀ ਦਰਗਾਹ ਅੰਦਰ,
ਰੋ ਰੋ, ਬਾਹੁੜੀਂ ਇਸ ਤਰ੍ਹਾਂ ਕਰਨ ਲਗਾ।
ਪਿਆ ਮਛ ਦੇ ਵਾਂਗਰਾਂ ਤੜਫਦਾ ਏ,
ਜਿੱਦਾਂ ਸੂਮ ਕੋਈ ਸਚ ਤੋਂ ਮਰਨ ਲੱਗਾ।

ਮੋਹਰ ਪੰਜ ਸੌ ਸੁਖਨਾ ਭੇਟ ਗੁਰ ਦੀ,
ਸੁਖ ਸਣੇ ਦਸਵੰਧ ਅਰਦਾਸ ਕੀਤੀ।
ਜਿਵੇਂ ਕਿਸੇ ਬੇਦੋਸੇ ਨੇ ਸਜਾ ਖਾ ਕੇ,
'ਹਾਈ ਕੋਰਟ' ਵਿਚ ਹੋਵੇ ਦਰਖਾਸ ਕੀਤੀ।
ਨਾਵੇਂ ਪਾਤਸ਼ਾਹ ਦੇ ਮਹਿਲ ਵਿਚ ਓਦੋਂ,
ਨਾਨਕ ਆਪਣੀ ਜੋਤ ਪਰਕਾਸ਼ ਕੀਤੀ।
ਉਸੇ ਵਕਤ ਈ ਪਹੁੰਚ ਤੂਫਾਨ ਅੰਦਰ,
ਬੇੜਾ ਤਾਰ ਕੇ ਬੰਦ ਖਲਾਸ ਕੀਤੀ।

ਕਾਲੀ ਰਾਤ ਚਿੰਤਾ ਵਾਲੀ ਦੂਰ ਹੋਈ,
ਆਸਾਂ, ਸਧਰਾਂ ਦਾ ਚਮਤਕਾਰ ਹੋਇਆ।
ਵਿਚ ਪਲਾਂ ਦੇ ਥੰਮ ਤੁਫਾਨ ਗਿਆ,
ਬੇੜਾ ਕਪਰਾ ਤੋਂ ਡੁਬਦਾ ਪਾਰ ਹੋਇਆ।

-੫੫-