ਪੰਨਾ:ਉਪਕਾਰ ਦਰਸ਼ਨ.pdf/54

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਖਣ ਸ਼ਾਹ ਲੁਬਾਣਾ

ਆਪਣੇ ਸਮੇਂ ਵਿਚ ਚੋਟੀ ਦੇ ਤਾਜ਼ਰਾਂ 'ਚੋਂ,
ਹੈਸੀ ਮੰਨਿਆ ਹੋਇਆ ਸਰਦਾਰ ਮੱਖਣ।
ਰਲ ਕੇ ਨਾਲ 'ਈਸਟ ਇੰਡੀਆ ਕੰਪਨੀ' ਦੇ,
ਦੂਜੇ ਦੇਸ਼ਾਂ 'ਚ ਕਰੇ ਵਪਾਰ ਮੱਖਣ।
ਇਕ ਲੱਖ ਕੁ ਬੈਲ ਦਾ ਲੈ ਟਾਂਡਾ,
ਫਿਰਦਾ ਸਦਾ ਸੀ ਦੇਸ਼ ਵਿਚਕਾਰ ਮੱਖਣ।
ਹੈ ਸੀ ਰਬੀ ਦਰਗਾਹ ਤੱਕ ਪਹੁੰਚ ਉਹਦੀ,
ਲੈਂਦਾ ਦੁਧ 'ਚੋਂ ਪਾਣੀ ਨਿਤਾਰ ਮੱਖਣ।

ਕੇਰਾਂ ਲੱਦ ਕੇ ਮਾਲ ਜਹਾਜ਼ ਉਤੇ,
ਬਾਹਰੋਂ ਆਪਣੇ ਦੇਸ਼ ਨੂੰ ਆ ਰਿਹਾ ਸੀ।
ਬੰਬੇ ਮੇਲ ਜਿਉਂ ਚਲਦੀ ਲੈਣ ਉਤੇ,
ਛਾਤੀ ਪਾਣੀ ਦੀ ਚੀਰਦਾ ਜਾ ਰਿਹਾ ਸੀ।

ਅਚਨਚੇਤ ਤੁਫਾਨ ਆ ਗਿਆ ਭਾਰੀ,
ਫਸ ਗਈ ਕਪਰਾ ਵਿਚ ਤਕਦੀਰ ਉਹਦੀ।
ਚੌ ਤਰਫੋਂ ਮਾਯੂਸੀ ਦੇ ਚੌਪਟੇ ਵਿਚ,
ਜਕੜੀ ਘੁਟ ਕੇ ਗਈ ਤਸਵੀਰ ਉਹਦੀ।

-੫੪-