ਪੰਨਾ:ਉਪਕਾਰ ਦਰਸ਼ਨ.pdf/83

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬਚਿਤਰ ਸਿੰਘ

ਉਠ ਕਲਮੇ ਮੌਰੀਏ ਤੂੰ ਜ਼ਰਾ ਹੁਸ਼ਿਆਰ ਹੋ ਜਾ,
ਸੰਗਤਾਂ ਨੂੰ ਦਸ ਕੋਈ ਵਾਰਤਾ ਉਚਾਰ ਕੇ।
ਸੁਨਣ ਲੋਕੀ ਕਾਰਨਾਮੇ ਸਿੰਘਾਂ ਦੀ ਬਹਾਦਰੀ ਦੇ,
ਆਪ ਤਰ ਜਾਨ ਨਾਲੇ ਕੁਲਾਂ ਤਾਈਂ ਤਾਰ ਕੇ।

ਸੂਰਮੇ ਦਾ ਜੀਵਨ ਜਹਾਨ ਵਿਚ ਜ਼ਿੰਦਗੀ ਏ,
ਉਚੀ ਕਰ ਧੌਣ ਤੁਰੇ ਮੁਛਾਂ ਨੂੰ ਸ਼ੰਗਾਰ ਕੇ।
ਭੇਡ ਵਾਲੀ ਜ਼ਿੰਦਗੀ ਦੇ ਲਾਹਨਤਾਂ ਹਜ਼ਾਰ ਵਾਰ,
ਛੁਰੀ ਹੇਠ ਰਵੇ ਨਿਤ ਕੰਨ ਫਿਟਕਾਰ ਕੇ।

ਸ਼ਾਹੀ ਫੌਜਾਂ ਬੈਠੀਆਂ 'ਅਨੰਦ ਪੁਰ' ਘੇਰਾ ਘੱਤ,
ਨਾਕਾ ਬੰਦੀ ਕੀਤੀ ਦੂਹਰੇ ਪਹਿਰੇ ਖਲਿਹਾਰ ਕੇ।
ਭੁਖੀ ਤੇ ਤਿਹਾਈ ਫੌਜ ਮਾਰ ਦੇਣੀ ਖਾਲਸੇ ਦੀ,
ਦਿੱਲੀ ਹੈ ਲੈ ਜਾਣਾ ਸਿਰ ਗੁਰਾਂ ਦਾ ਉਤਾਰ ਕੇ।
ਕਿਲੇ ਨੇੜੇ ਹੜ ਔਣ ਦਿਤਾ ਨਾ ਪਹਾੜੀਆਂ ਦਾ,
ਭੰਨ ਦਿਤੇ ਬੂਥੇ ਸ਼ੇਰਾਂ ਤੇਗਾਂ ਮਾਰ ਮਾਰ ਮਾਰ ਕੇ।
ਮਾਰ ਮਾਰ ਛਾਪੇ ਸਿੰਘ ਰਾਸ਼ਨ ਲੈ ਜਾਂਦੇ ਲੁਟ,
ਹਿੰਮਤ ਦੇ ਜ਼ੋਰ ਦਿਨ ਦੀਵੀਂ ਲੱਲਕਾਰ ਕੇ

-੮੩-