ਪੰਨਾ:ਉਪਕਾਰ ਦਰਸ਼ਨ.pdf/98

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਾਲ ਲਖਾਂ ਦੇ ਜਦੋਂ,
ਇਕ ਇਕ ਨੂੰ ਲੜਾਵਾਂਗਾ ਮੈਂ।
ਨਾਮ ਗੋਬਿੰਦ ਸਿੰਘ ਅਪਣਾ,
ਤਦ ਹੀ ਅਖਵਾਵਾਂਗਾ ਮੈਂ।

ਹੁਣ ਮਹਿਲ ਖਾਲਸਾ ਪੰਥ ਦਾ,
ਉਚਾ ਬਨਾਣਾ ਏ ਅਸਾਂ।
ਸਰਖੀ ਦੀ ਥਾਂ ਰੰਗ ਖੂਨ ਦਾ,
ਇਸ ਤੇ ਚੜ੍ਹਾਣਾ ਏਂ ਅਸਾਂ।

ਕੋਈ ਨੇਜ਼ਿਆਂ ਤੇ ਚੜ੍ਹੇਗਾ,
ਕੋਈ ਨਾਲ ਆਰੇ ਚਿਰੇਗਾ।
ਅਗਾਂ ਦੇ ਮਘਦੇ ਢੇਰ ਤੇ,
ਕੋਈ ਨਗਨ ਪੈਰੀ ਫਿਰੇਗਾ।

ਦੇਗਾਂ 'ਚ ਕੋਈ ਕੜੇਗਾ,
ਲੋਹਾਂ ਤੇ ਕੋਈ ਬਹੇਗਾ।
ਬਝ ਨਾਲ ਜੰਡਾਂ ਸੜੇਗਾ,
ਖੋਪਰ ਸਿਰਾਂ ਤੋਂ ਲਹੇਗਾ।

ਸੀਨੇ 'ਚ ਖਾ ਖਾ ਗੋਲੀਆਂ,
ਅਗੇ ਈ ਰਖਸਨ ਪੈਰ ਨੂੰ।
ਨਾ ਪੈਰ ਅਪਨੇ ਘਰ ਦੇ ਵਿਚ,
ਸਿੰਘ ਧਰਨ ਦੇਸੀ ਗੈਰ ਨੂੰ।

-੯੮-