ਪੰਨਾ:ਉਸਦਾ ਰੱਬ.pdf/48

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਸ ਦਾ ਰੱਬ

ਬੱਦਲ ਦੀ ਗਰਜ ਤੇ ਬਿਜਲੀ ਦੀ ਕੜਕੜਾਹਟ ਨਾਲ ਉਹ ਇਕ ਦਮ ਬੈਠਾ ਹੋਂ ਗਿਆ । ਠੰਢੀ ਹਵਾ ਦੇ ਬੁਲ੍ਹੇ ਤਾਂ ਉਸਨੂੰ ਲੱਗਾ ਜਿਵੇਂ ਹੁਣੇ ਮੀਂਹ ਆ ਜਾਏਗਾ ।
ਉਸਨੇ ਸਮਾਂ ਵੇਖਣਾ ਚਾਹਿਆ । ਪਰ ਕਮਰੇ ਅੰਦਰ ਹਨੇਰਾ ਚੁੱਪ ਚਾਪ ਖੜ੍ਹਾ ਥਰਥਰਾਈਂ ਜਾ ਰਿਹਾ ਸੀ । ਰੋਸ਼ਨੀ ਕਰਕੇ ਵੇਖਿਆ ਅਜੇ ਉਸਨੂੰ ਸੁਤਿੱਆਂ ਅਧਾ ਕੁ ਘੰਟਾ ਹੀ ਹੋਇਆ ਸੀ ।
ਉਸਦਾ ਅੰਗ ਅੰਗ ਦਰਦ ਨਾਲ ਟਸ ਟਸ ਕਰ ਰਿਹਾ ਸੀ । ਰਾਤ ਦੇ ਗੂਹੜੇ ਹੋਏ ਰੰਗ ਤੋਂ ਉਸਨੂੰ ਲੱਗਾ ਜਿਵੇਂ ਸਮਾਂ ਬਹੁਤ ਹੋ ਗਿਆ ਹੋਵੇ । ਨੀਂਦ ਕਾਰਣ ਸ਼ਾਇਦ ਉਹ ਠੀਕ ਸਮਾਂ ਨਹੀਂ ਦੇਖ ਸਕਿਆ । ਉਸ ਨੇ ਗੁੱਟ ਨਾਲੋਂ ਘੜੀ ਲਾਹ ਕੇ ਚਾਬੀ ਦੇਣੀ ਸ਼ੁਰੂ ਕੀਤੀ । ਮਸਾਂ ਇੱਕ ਹੀ ਗੇੜਾ ਆਇਆ । ਉਸਨੂੰ ਯਾਦ ਆਇਆ ਅਜੇ ਉਹ ਸੌਣ ਲਗਿਆ ਚਾਬੀ ਦੇ ਕੇ ਪਿਆ ਸੀ ।
ਖਿੰਡੇ ਪਏ ਅੰਗਾਂ ਤੇ ਹੌਸਲੇ ਨੂੰ ਇਕੱਠਾ ਕਰਕੇ ਉਹ ਮੰਜੇ ਤੋਂ ਉਠਿਆ । ਉਸ ਦਾ ਦਿਲ ਕੀਤਾ ਬਾਹਰ ਨਿਕਲ ਕੇ ਮੀਂਹ ਦੇ ਆਸਾਰ ਦੇਖੇ । ਪਰ ਨੀਂਦ ਨੇ ਉਹਦੀਆਂ ਅੱਖਾਂ ਤੇ ਬੋਝ ਪਾਇਆ ਹੋਇਆ ਸੀ |
ਉਹਨੇ ਸਿਗਰੇਟ ਜਲਾਈ । ਤੀਲ੍ਹੀ ਬੁਝਾ ਕੇ ਸੁੱਟਦਿਆਂ ਨਾਲ ਪਈ ਉਸਦੀ ਪਤਨੀ ਦੇ ਕੰਨ ਨੂੰ ਹੀ ਤੀਲ੍ਹੀ ਛੂਹ ਗਈ ।
“ਹਾਏ ਹੈ ... ਫੂਕ ਦੀ ਰੈ ।” ਪਤਨੀ ਚੀਕ ਕੇ ਉਠ ਪਈ । ਕੰਨ ਨੂੰ ਪਲੋਸਦੀ ਉਹ ਉਸਨੂੰ ਗਾਲ੍ਹਾਂ ਕਢਣ ਤੇ ਉਤਰ ਆਈ । "ਝੁਲਸ ਮਾਰੇ ਇਬ ਤੋਂ ਇਨ ਕੰਨਾਂ ਮਾਂ ਕੁਸ ਨ੍ਹੀਂ ਤੈਂ ਛੱਡਿਆ ...ਇਬ ਬੀ ਇਨ ਨੂੰ ਸੀਂਖ ਲਾ ਲਾ ਕੇ ਦੇਖਾ |" ਉਹਨੇ ਦੇਖਿਆ ਉਹ ਫੇਰ ਗਹਿਣਿਆਂ ਦੀ ਗੱਲ ਲੈ ਬੈਠੀ ਹੈ |
ਉਹ ਉਸਨੂੰ ਸਮਝਾਉਣਾ ਚਾਹੁੰਦਾ ਸੀ ਕਿ ਉਹ ਹਰ ਗਲਤ ਗੱਲ ਨੂੰ ਗਹਿਣਿਆਂ ਨਾਲ ਜੋੜ ਬਹਿੰਦੀ ਹੈ । ਉਹਦੇ ਮੂੰਹੋਂ ਅਚਾਨਕ ਨਿਕਲਿਆ “ਦੇਖ ...ਤੈਂ ਬੀ ਬਸ ਗੱਲ ਗੱਲ ਮਾਂ ਟੁੰਮਾਂ ਕਾ ਰਾਗੜਾ ਛੇੜ ਲਿਹਾ ...ਯੇਹ ਬੀ ਤੋਂ ਦੇਖ ਲੇ- ਤੋਂਹ ਜਾਣ... ਗਹਿਣੇ ਤੇ ਬੀ ਪਰੇ ਕੀ ਚੀਜ ਬਣਗੀ ... ਟੁੰਮਾਂ ਕੌਣਸਾ ਤੋਂਹ ਰੋਜੋ ਪਇਕਾ ਬੈਠਾ ਤੀ ...ਅਕ ਬਈ ਬਾਤ ਬਾਤ ਮਾਂ ਟੁੰਮਾਂ ਟੁੰਮਾਂ ਕਰਾਂ ।" ਪਰ ਉਹਨੂੰ ਲੱਗਾ ਜਿਵੇਂ ਉਹਨੇ ਅੱਧੀ ਰਾਤ ਭੂੰਡਾਂ ਦੇ ਖੱਖਰ ਨੂੰ ਛੇੜ ਲਿਆ ਹੋਵੇ ।
ਛੱਤ ਤੇ ਉਹਨੂੰ ਛੜ ਛੜ ਦੀ ਆਵਾਜ਼ ਆਈ ਜਿਵੇਂ ਕੋਈ ਸਖਤ ਚੀਜ਼ ਵਰ੍ਹ ਪਈ