ਪੰਨਾ:ਉਸਦਾ ਰੱਬ.pdf/71

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

'ਚੋਂ ਲਗਾਤਾਰ ਪੈਸੇ ਝਰਦੇ ਜਾ ਰਹੇ ਸਨ | ਧੁਫ਼ ਵਿਚੋਂ ਉਠਦਾ ਧੂੰਆਂ ਵੀ ਉਹਦੇ ਵਾਂਗ ਹੀ ਡਗਮਗਾਉਂਦਾ ਉਪਰ ਉਠ ਰਿਹਾ ਸੀ।
ਵਰਿੰਦਰ ਮੰਜੇ ਤੇ ਹੀ ਬੈਠ ਕੇ ਉਹਦੀਆਂ ਲੱਤਾਂ ਘੁੱਟਣ ਲੱਗ ਪਿਆ। "ਸਾਰਾ ਦਿਨ ਪੜੇ ਪੜੇ ਤੋਂ ਊਂ ਬੀ ਆਦਮੀ ਅੱਕ ਜਹਾ |" ਉਹ ਆਪਣੀ ਹਮਦਰਦੀ ਜਾਹਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਆਲੇ ਦੁਆਲੇ ਦੇਖ ਰਿਹਾ ਸੀ ਅਤੇ ਸੋਚ ਰਿਹਾ ਸੀ ਕਿ ਜਿਸ ਕੰਮ ਲਈ ਉਸਨੂੰ ਬੁਲਾਇਆ ਗਿਆ ਹੈ, ਗੱਲ ਸ਼ੁਰੂ ਕਿਉਂ ਨਹੀਂ ਕਰ ਰਹੇ। ਉਸਨੇ ਸੋਚਿਆ ਸ਼ਾਇਦ ਉਹ ਗੱਲ ਸ਼ੁਰੂ ਕਰਨ ਤੇ ਸ਼ਰਮਿੰਦਾ ਹੋਣ। ਉਹਨਾਂ ਨੂੰ ਸ਼ੁਝ ਨਹੀਂ ਰਿਹਾ ਹੋਣਾ ਕਿ ਗਲ ਕਿਹੜੇ ਮੂੰਹ ਨਾਲ ਕਰੀਏ। ਜੇ ਅੰਤ ਇਹੋ ਕੁਝ ਕਰਨਾ ਸੀ ਤਾਂ ਉਸਨੂੰ ਸਾਰੀ ਉਮਰ ਨਰਕ ਕਿਉਂ ਭੋਗਣਾ ਪਿਆ।
"ਬੇਟਾ ... ਆਪਣਾ ਹਕ ਕਦੀ ਬੀ ਭੀਖ ਮੰਗ ਕੇ ਨ੍ਹੀ ਲੇਣਾ ਚਾਹੀਦਾ।" ਚਾਚਾ ਗਲ ਪਤਾ ਨਹੀਂ ਕਿਥੋਂ ਸ਼ੁਰੂ ਕਰ ਬੈਠਾ ਸੀ। ਪਰ ਉਸ ਨੂੰ ਯਕੀਨ ਜਿਹਾ ਹੋਇਆ ਕਿ ਹੁਣ ਗਲ ਸ਼ੁਰੂ ਹੋਣ ਲਗੀ ਹੈ। "ਆਹੋ ਜੀ ... ਭੀਖ ਕਾਸਨੂੰ ਮੰਗਣੀ ... ਮੰਗਤੇ ਥੋੜ੍ਹੇ ਫ਼ਿਰਾਂ ਇੰਡੀਆ ਮਾਂ... ਭੀਖ ਮੰਗਣੇ ਨੂੰ।" ਉਸਨੇ ਗਲ ਦੀ ਪੁਸ਼ਟੀ ਕੀਤੀ। ਅੰਦਰੇ ਅੰਦਰ ਖੁਸ਼ ਹੁੰਦਿਆਂ, ਲੱਤਾਂ ਘੁਟਦਿਆਂ ਜਿਵੇਂ ਉਹਦੇ ਹੱਥਾਂ ਵਿਚ ਫੁਰਤੀ ਆ ਗਈ।
ਆਏ ਬੈਠੇ ਬੰਦੇ ਆਗਿਆ ਲੈ ਕੇ ਜਾਣ ਲੱਗੇ। ਕੁਝ ਹੋਰ ਬੰਦੇ ਉਹਦਾ ਹਾਲ ਚਾਲ ਪੁੱਛਣ ਆਏ। ਪਰ ਉਹ ਖੜ੍ਹੇ ਖੜ੍ਹੇ ਹੀ ਚਲੇ ਗਏ। ਉਹ ਸ਼ਾਇਦ ਉਹਦੀ ਡਿੱਗ ਚੁੱਕੀ ਸਿਹਤ ਨੂੰ ਦੇਖ ਕੇ ਡਰ ਗਏ ਸਨ। ਉਹਨਾਂ ਦੇ ਚਲੇ ਜਾਣ ਬਾਅਦ ਉਹਦਾ ਧਿਆਨ ਲੱਛਮੀ ਦੀ ਫੋਟੋ ਮੂਹਰੇ ਰੱਖੇ ਇੱਕ ਲਿਫ਼ਾਫ਼ੇ ਤੇ ਗਿਆ |
"ਔਹ ਲਫਾਫਾ ਤੋਂ ਠਾਈਂ ਬੇਟੇ ... |" ਚਾਚਾ ਵਰਿੰਦਰ ਨੂੰ ਏਨਾ ਕੁ ਈ ਕਹਿ ਸਕਿਆ। ਉਹ ਉਸਦੇ ਵਕੀਲ ਦਾ ਲਫਾਫਾ ਸੀ। "ਬਕੀਲ ਕੇ ਲਫਾਫਿਆਂ ਤੇ ਇਬ ਤੱਕ ਬੀ ਖਿਆੜ੍ਹਾ ਨ੍ਹੀ ਛੁਟਿਆ ਜੀ?" ਵਰਿੰਦਰ ਅੰਦਰੇ ਅੰਦਰ ਖੁਸ਼ ਹੁੰਦਾ ਉਸਤੋਂ ਪੜਤਾਲ ਜਿਹੀ ਕਰਨ ਲਗਿਆ।
ਉਸਨੇ ਸੋਚਿਆ ਕਿ ਹੁਣ ਦਫਤਰੀ ਤਾਂ ਕੇਸ ਕੀ ਹੋਵੇਗਾ। ਉਸਨੇ ਅੰਦਰੇ ਅੰਦਰੇ ਚਾਚੇ ਨੂੰ ਜਾਰੇ ਕਾਗਜ਼ ਤਿਆਰ ਕਰਵਾਉਣ ਤੇ ਅਸੀਸ ਜਿਹੀ ਦਿੱਤੀ। "ਬੇਟਾ ... ਯੋਹ ਵਕੀਲ ਪਾ ਲੇਜਾ ... ਦਖੈ ਕਾ ਉਸਨੂੰ ਫੇਰ ਤੋਂਹ ਟੈਪ ਕਰਦੀਏ ... ਮੈਂ ਦਸਖਤ ... | ਕੁਝ ਦੇਰ ਪਹਿਲਾਂ ਜੋ ਉਸਨੇ ਜੁਆਬ ਦੇ ਦੇਣ ਦਾ ਮਨ ਬਣਾਇਆ ਹੋਇਆ ਸੀ ਇਕ ਦਮ ਬਦਲ ਗਿਆ | ਉਸ ਦਾ ਧਿਆਨ ਲੱਛਮੀ ਦੀ ਫੋਟੋ ਵੱਲ ਗਿਆ। ਉਸਨੂੰ ਲੱਗਾ ਜਿਵੇਂ ਸਚਮੁੱਚ ਹੀ ਉਸਦਾ ਹੱਥ ਸੁੰਨ ਰੋ ਜਾਣ ਕਰਕੇ ਉਸ ਤੋਂ ਮੁੱਠ ਮੀਟੀ ਨਾ ਜਾ ਰਹੀ ਹੋਵੇ ਤੇ ਉਸਦੇ ਹੱਥ 'ਚੋਂ ਲਗਾਤਾਰ ਪੈਸੇ ਕਿਰਦੇ ਜਾ ਰਹੇ ਹੋਣ।
ਵਰਿੰਦਰ ਲਫ਼ ਫ਼ਾ ਲੈਕੇ ਬਾਹਰ ਨਿਕਲਣ ਲੱਗਾ | ਚਾਚੀ ਦੀ ਉਸ ਵੱਲ ਪਿੱਠ ਹੋ ਗਈ। ਉਸਦੀਆਂ ਅੱਖਾਂ ਸ਼ਾਇਦ ਗਿੱਲੀਆਂ ਹੋ ਗਈਆਂ। ਉਸਦੇ ਬਾਹਰ ਨਿਕਲਣ ਤੇ ਉਹ

ਉਸ ਦਾ ਰੱਬ/69