ਪੰਨਾ:ਏਸ਼ੀਆ ਦਾ ਚਾਨਣ.pdf/139

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਹਨਾਂ ਸਭਣਾਂ ਲਈ ਜਿਹੜੇ ਏਸ ਛਿਣ ਭੰਗਰ ਜ਼ਿੰਦਗੀ ਦਾ ਸਵਾਸ ਲੈਂਦੇ ਹਨ, 'ਤੇ ਦੁਖ ਸੁਖ ਦੇ ਭਾਈਚਾਰੇ ਵਿਚ ਸਾਂਝੇ ਕੀਤੇ ਜਾਂਦੇ ਹਨ, ਕਿ ਪੂਜਯ ਗ੍ਰੰਥਾਂ ਵਿਚ ਲਿਖਿਆ ਹੈ - ਕਿਸੇ ਪਹਿਲੇ ਜਨਮ ਵਿਚ - ਜਦੋਂ ਬੁਧ ਇਕ ਬ੍ਰਹਿਮਣ ਸਨ, ਮੁੰਦਾ ਪਰਬਤ ਉੱਤੇ ਰਹਿੰਦੇ ਸਨ, ਦਾਲਿਦ ਗ੍ਰਾਮ ਦੇ ਕੋਲ - ਸੋਕੜੇ ਨੇ ਧਰਤੀ ਲੂਹ ਦਿਤੀ, ਪੈਲੀਆਂ ਏਉਂ ਸੜ ਗਈਆਂ, ਕਿ ਬਟੇਰਾ ਵੀ ਉਹਨਾਂ ਵਿਚ ਲੁਕ ਨਹੀਂ ਸੀ ਸਕਦਾ, ਤੇ ਜੰਗਲ ਵਿਚ ਤਪਦੇ ਸੂਰਜ ਨੇ ਚਸ਼ਮੇ ਚੂਸ ਲਏ, ਘਾ ਤੇ ਬੂਟੀਆਂ ਝੁਲਸ ਗਈਆਂ, ਤੇ ਜੰਗਲੀ ਜਨੌਰ ਖੁਰਾਕ ਦੀ ਤਲਾਸ਼ ਵਿਚ ਨਸ ਗਏ। ਉਸ ਸਮੇਂ, ਇਕ ਸੁਕੇ ਨਾਲੇ ਦਿਆਂ ਤਪਦਿਆਂ ਕੰਢਿਆਂ ਵਿਚਕਾਰ, ਪੱਥਰਾਂ ਉਤੇ ਸਾਡੇ ਭਗਵਾਨ ਨੇ ਇਕ ਭੁੱਖੀ ਸ਼ੇਰਨੀ ਪਈ ਵੇਖੀ ਉਹਦੀਆਂ ਅੱਖਾਂ ਵਿਚ ਭੁਖ ਸਾਵੀ ਲਾਟ ਵਾਂਗ ਬਲਦੀ ਸੀ, ਤੇ ਜੀਭ ਹੌਂਕ ਹੌਂਕ ਨਿਕਲ ਰਹੀ ਸੀ, ਉਹਦੀ ਟਿਮਕੜੀ ਖੱਲੜੀ ਪਸਲੀਆਂ ਨਾਲ ਝੂਰੜੀ ਹੋਈ ਸੀ, ਜੀਕਰ ਬਾਲਿਆਂ ਵਿਚ ਦੀ ਮੀਹਾਂ ਨਾਲ ਬੋਦੀ ਹੋਈ ਕਾਹੀ ਪਲਮ ਪੈਂਦੀ ਹੈ। ਤੇ ਉਹਦੇ ਸੁਕੇ ਬਣਾਂ ਨੂੰ ਦੋ ਬੱਚੇ ਭੁਖੇ ਤਰੋੜਦੇ ਤੇ ਚੂਪਦੇ ਸਨ। ਮੋਈ ਮੁਕੀ ਮਾਂ ਵਿਲੂੰ ਵਿਲੂੰ ਕਰਦੇ ਜੋੜੇ ਨੂੰ ਚੱਟਦੀ ਸੀ ਤੇ ਆਪਣੀ ਵੱਖੀ ਉਹਨਾਂ ਨੂੰ ਦੇਂਦੀ ਸੀ, ਉਸ ਪਿਆਰ ਨਾਲ ਜਿਹੜਾ ਭੋਖੜੇ ਨਾਲੋਂ ਵੀ ਤਕੜਾ ਹੁੰਦਾ ਹੈ। ਇਕ ਮਧਮ ਡਸਕੋਰਾ ਲੈ ਕੇ ਉਸ ਆਪਣੀ ਭੁੱਖੀ ਬੂਥੀ ਰੇਤ ਉਤੇ ਟਿਕਾ ਦਿਤੀ, ਤੇ ਫੇਰ ਦੁਖ ਭਰੀ ਗਰਜ ਵਿਚ ਦਹਾੜੀ। ਇਹ ਕਠਿਨ ਅਵਸਥਾ ਵੇਖ ਕੇ ਸਾਡੇ ਭਗਵਾਨ ਦੇ ਮਨ ਵਿਚ

੧੧੩

੧੧੩