ਸਮੱਗਰੀ 'ਤੇ ਜਾਓ

ਪੰਨਾ:ਏਸ਼ੀਆ ਦਾ ਚਾਨਣ.pdf/141

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿ ਉਹ ਉਹਦੇ ਨਗਰ ਵਿਚ ਰਹਿਣ, ਬਹੁਤ ਵੇਰੀ ਤਰਲਾ ਕੀਤਾ: "ਤੇਰੀ ਸ਼ਹਿਜ਼ਾਦਗੀ ਇਹਨਾਂ ਵਰਤਾਂ ਨੂੰ ਸ਼ਾਇਦ ਨਾ ਝੱਲ ਸਕੇ, ਤੇਰੇ ਹਥ ਸ਼ਾਹੀ ਗੁਰਜ਼ਾਂ ਲਈ ਬਣੇ ਸਨ,ਨਾ ਕਿ ਭਿਖ ਮੰਗਣ ਲਈ। ਮੇਰੇ ਕੋਲ ਰਵ੍ਹੋ, ਜਿਸ ਦਾ ਰਾਜ ਕਰਨ ਲਈ ਕੋਈ ਪੁੱਤਰ ਨਹੀਂ ਤੇ ਮੇਰੀ ਜਨਤਾ ਨੂੰ ਮੇਰੇ ਮਰਨ ਤਕ ਅਕਲ ਸਿਖਾਓ, ਤੇ ਮੇਰੇ ਮਹਿਲਾਂ ਵਿਚ ਸੁੰਦਰ ਸਜਣੀ ਦੇ ਨਾਲ ਰਹੋ।"ਪਰ ਸਿਧਾਰਥ ਦਾ ਸਦਾ ਇਹੀ ਦ੍ਰਿੜ ਉੱਤਰ ਸੀ: "ਇਹ ਸਭ ਕੁਝ ਮੇਰੇ ਕੋਲ ਹੈਸੀ, ਹੇ ਅਤਿ ਚੰਗੇ ਰਾਜਨ, ਪਰ ਸਤਿ ਦੀ ਖੋਜ ਲਈ ਮੈਂ ਛਡੇ ਹਨ; ਉਹੀ ਖੋਜ ਐਸ ਵੇਲੇ ਹੈ ਤੇ ਰਹੇਗੀ; ਸੜ C) . ਭਾਵੇਂ ਸਾਕਰ ਦੇ ਮਹਿਲ ਦੇ ਦਰ ਦੇਵੀਆਂ ਖੋਹਲ ਕੇ ਮੈਨੂੰ ਸੱਦਣ। ਮੈਂ ਨਿਯਮ ਦੀ ਬਾਦਸ਼ਾਹਤ ਬਣਾਨ ਲਈ ਜਾ ਰਿਹਾ ਹਾਂ, ਗਯਾ ਤੇ ਉਹਦੇ ਘਣੇ ਜੰਗਲਾਂ ਵਲ ਜਾ ਰਿਹਾ ਹਾਂ, ਜਿੱਥੇ ਮੈਂ ਆਸ ਕਰਦਾ ਹਾਂ, ਮੈਨੂੰ ਚਾਨਣ ਲੱਭੇਗਾ, ਕਿਉਂਕਿ ਏਥੇ ਰਿਸ਼ੀਆਂ ਵਿਚ ਰਹਿ ਕੇ, ਉਹ ਚਾਨਣ ਕਿਸੇ ਤਰ੍ਹਾਂ ਨਹੀਂ ਲੱਭਾ, ਨਾ ਸ਼ਾਸਤਰਾਂ ਤੇ ਨਾ ਵਰਤੋਂ ਵਿਚੋਂ। ਪਰ ਚਾਨਣ ਹੈ ਜ਼ਰੂਰ ਤੇ ਸਚਿਆਈ ਵੀ ਜਿੱਤੀ ਜਾ ਸਕਦੀ ਹੈ;ਤੇ ਮੈਨੂੰ ਭਰੋਸਾ ਹੈ, ਹੈ ਸੱਚੇ ਮਿੱਤਰ, ਕਿ ਜੇ ਪ੍ਰਾਪਤ ਹੋ ਗਈ, ਤਾਂ ਮੈਂ ਆ ਕੇ ਤੇਰੇ ਪਿਆਰ ਦਾ ਬਦਲਾ ਮੁਕਾਵਾਂਗਾ।"| ਇਸ ਤੋਂ ਉਪ੍ਰੰਤ ਤਿੰਨ ਵਾਰੀ ਰਾਜੇ ਬਿੰਬਸਾਰ ਨੇ ਕੰਵਰ ਦੀ ਪ੍ਰਕਰਮਾ ਕੀਤੀ, ਦੇ ਆਦਰ ਨਾਲ ਭਗਵਾਨ ਦੀ ਚਰਨੀ ਹਥ ਲਾਇਆ, ਤੇ ਸ਼ੁਭ ਇੱਛਾਂ ਦਿਤੀਆਂ, ਸਾਡੇ ਸਾਮੀ ਚਲੇ ਗਏ,

૧૧૫

੧੧੫