ਪੰਨਾ:ਏਸ਼ੀਆ ਦਾ ਚਾਨਣ.pdf/36

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਪ ਨੂੰ ਪੜ੍ਹਾਵਾਂ ?'
ਬਾਲਕ ਨੇ ਨਿਮ੍ਰਤਾ ਨਾਲ ਆਖਿਆ: "ਅਚਾਰਯ ਜੀ, ਕ੍ਰਿਪਾ ਪੂਰਬਕ ਮੈਨੂੰ ਸਰਵਨ ਕਰਨਾ। ਦਸ ਪਰਮਾਣੂ ਦਾ ਇਕ ਪ੍ਰਸੂਖਮ ਬਣਦਾ ਹੈ; ਦਸਾਂ ਇਨ੍ਹਾਂ ਦਾ ਇਕ ਤਸਰੀਨ, ਤੇ ਸਤਾਂ ਤ੍ਰਸਰੀਨਾ ਦਾ ਇਕ ਕਿਣਕਾ ਜਿਹੜਾ ਕਿਰਣ ਦੇ ਰਾਹ ਵਿਚ ਉਡਦਾ ਦਿਸਦਾ ਹੈ, ਸਤ ਕਿਣਕਿਆਂ ਦਾ ਚੂਹੇ ਦੀ ਮੁਛ ਦਾ ਨੁਕਤਾ, ਤੇ ਦਸ ਇਨ੍ਹਾਂ ਨੁਕਤਿਆਂ ਦੀ ਇਕ ਲੀਖ, ਦੇਸਾਂ ਲੀਖਾਂ ਦਾ ਇਕ ਯੁਕ, ਦਸਾਂ ਯੁਕਾਂ ਦਾ ਇਕ ਜੌਂ ਦੇ ਦਾਣੇ ਦਾ ਮਗਜ਼ ਤੇ ਸਤ ਮਗਜ਼ ਧਮੂੜੀ ਦੇ ਲਕ ਦੁਆਲੇ ਆਉਂਦੇ ਹਨ, ਏਸੇ ਤਰ੍ਹਾਂ ਮੁੰਗੀ ਦਾ ਦਾਣਾ
ਰਾਈ ਤੇ ਜੌਆਂ ਦਾ - ਤੇ ਦਸਾਂ ਇਨ੍ਹਾਂ ਦਾ ਇਕ ਪੋਟਾ,
ਦਸ ਪੋਟਿਆਂ ਦੀ ਗਿਠ, ਜਿਸ ਤੋਂ ਬਾਅਦ
ਕਮਾਨ, ਡਾਂਗ, ਨੇਜ਼ੇ, ਦੀ ਲੰਬਾਈ ਤਕ ਪਹੁੰਚੀਦਾ ਹੈ।
ਵੀਹ ਨੇਜ਼ੇ ਦੀ ਲਮਿੱਤਣ ਨੂੰ ਇਕ ਸਾਹ ਆਖਦੇ ਹਨ, ਭਾਵ
ਉਹ ਵਿਥ ਜਿਹੜੀ ਇਕ ਆਦਮੀ ਇਕ ਸਾਹ ਵਿਚ ਤੁਰਦਾ ਹੈ।
ਇਕ ਸੌ ਸਠ ਸਾਹਾਂ ਦਾ ਇਕ ਯੋਜਨ, ਤੇ ਹੇ ਸਵਾਮੀ ਜੀ, ਜੇ
ਆਪ ਚਾਹੋ ਤਾਂ ਯੋਜਨ ਲੰਮੀ ਸੂਰਜ-ਕਿਰਣ ਵਿਚ

ਕਿਣਕਿਆਂ ਦੀ ਗਿਣਤੀ ਦਸ ਸਕਦਾ ਹਾਂ।"

ਤਾਂ ਕਮਾਲ ਹੁਨਰ ਨਾਲ ਛੋਟੇ ਕੰਵਰ ਨੇ
ਸਾਰੇ ਕਿਣਕਿਆਂ ਦੀ ਠੀਕ ਗਿਣਤੀ ਦਸ ਦਿਤੀ।
ਤਾਂ ਵਿਸ਼ਵਾਮਿਤ੍ਰ, ਬਾਲਕ ਦੇ ਚਰਨਾਂ ਉਤੇ ਢੈ ਪਿਆ, ਤੇ ਬੋਲਿਆ : “ਤੁਸੀ ਆਪਣੇ ਅਧਿਆਪਕਾਂ ਦੇ ਅਧਿਆਪਕ ਹੋ। ਮੈਂ ਨਹੀਂ, ਤੁਸੀ ਗੁਰੂ ਹੋ।
ਮੈਂ ਤੁਹਾਨੂੰ ਪੂਜਦਾ ਹਾਂ, ਮਿਠੇ ਕੰਵਰ !
ਤੁਸੀ ਮੇਰੇ ਸਕੂਲ ਵਿਚ ਇਹ ਦਸਣ ਲਈ ਆਏ ਹੋ,

੧੦