ਸਮੱਗਰੀ 'ਤੇ ਜਾਓ

ਪੰਨਾ:ਏਸ਼ੀਆ ਦਾ ਚਾਨਣ.pdf/81

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੀਰੇ ਲਾਲਾਂ ਦੀ ਬਰਖਾ ਹੁੰਦੀ ਹੈ, ਤੇ ਦੁਨੀਆ ਸਾਰੀ ਉਸ ਚੁਤਰਫ਼ੀ ਡਿਗਦੇ ਖ਼ਜ਼ਾਨੇ ਨੂੰ ਝੋਪਣ ਦਾ ਜਤਨ ਕਰਦੀ ਸੀ। ਪਰ ਸਤਵੀਂ ਝਾਕੀ ਇਕ ਰੋਣ ਦਾ ਸ਼ੋਰ ਸੀ, ਕੀ ਵੇਖੇ ਛੇ ਆਦਮੀ ਰੋਂਦੇ ਤੇ ਕੁਰਲਾਂਦੇ, ਮੁੰਹਾਂ ਉਤੇ ਹਥ ਧਰੀ, ਵਿਆਕੁਲ ਜਾ ਰਹੇ ਸਨ। ਇਹ ਸਭ ਡਰ ਰਾਜੇ ਦੀ ਨੀਂਦ ਦੇ ਸੁਪਨੇ ਸਨ, ਪਰ ਚਤਰ ਤੋਂ ਚਤਰ ਸਵਪਨ-ਖੋਜੀ ਉਨ੍ਹਾਂ ਦਾ ਅਰਥ ਨਾ ਦਸ ਸਕਿਆ।ਰਾਜਾ ਦੁਖੀ ਹੋਇਆ। ਆਂਹਦਾ: "ਮੇਰੇ ਘਰ ਉਤੇ ਕੋਈ ਗ੍ਰਹਿ ਹੈ, ਤੇ ਤੁਸੀ ਕੋਈ ਮੇਰੀ ਸਹਾਇਤਾ ਨਹੀਂ ਕਰ ਸਕਦੇ, ਦੇਵਤਿਆਂ ਦਾ ਇਨ੍ਹਾਂ ਚਿੰਨਾਂ ਤੋਂ ਕੀ ਭਾਵ ਹੈ?" ਤਦ ਸਾਰੇ ਸ਼ਹਿਰ ਵਿਚ ਲੋਕ ਸ਼ੋਕਵਾਨ ਹੋ ਗਏ। ਕਿਉਂਕਿ ਰਾਜੇ ਨੇ ਡਰਾਉਣੇ ਸੱਤ ਚਿੰਨ੍ਹ ਵੇਖੇ ਸਨ ਜਿਨ੍ਹਾਂ ਨੂੰ ਕੋਈ ਪੜ੍ਹਦਾ ਨਹੀਂ ਸੀ, ਪਰ ਇਕ ਬੁਢਾ ਪੁਰਖ ਮ੍ਰਿਗ-ਸ਼ਾਲਾ ਪਹਿਨੀ, ਦਰਵਾਜ਼ੇ ਉਤੇ ਆਇਆ; ਵੇਸੋਂ ਕੋਈ ਸਾਧੂ, ਨਾਵਾਕਫ਼ ਤੇ ਆਂਹਦਾ ਸੀ: "ਮੈਨੂੰ ਰਾਜੇ ਕੋਲ ਲੈ ਚਲੋ, ਮੈਂ ਉਹਦੇ ਸੁਪਨੇ ਪੜ੍ਹ ਸਕਦਾ ਹਾਂ।" ਅਰਧ ਰਾਤ ਦੇ ਸੰਤਾਂ ਸੁਪਨਿਆਂ ਨੂੰ ਸੁਣ ਕੇ, ਪ੍ਰਣਾਮ ਕਰ ਕੇ ਉਹ ਬੋਲਿਆ: "ਮਹਾਰਾਜ! ਮੈਂ ਏਸ ਵਰੋਸਾਏ ਘਰ ਨੂੰ ਨਮਸਕਾਰ ਕਰਦਾ ਹਾਂ ਜਿੱਥੋਂ ਸੂਰਜ ਨਾਲੋਂ ਵੀ ਅਗੇਰੇ ਲਿਸ਼ਕਣ ਵਾਲਾ ਤੇਜ ਉਤਪੱਨ ਹੋਵੇਗਾ | ਇਹ ਸੱਤੇ ਡਰ ਸੱਤ ਖ਼ੁਸ਼ੀਆਂ ਹਨ! ਪਹਿਲਾ ਜਿਥੇ ਤੂੰ ਝੰਡਾ, ਚੌੜਾ ਸ਼ਾਨਦਾਰ, ਇੰਦਰ ਦੇ ਸੁਨਹਿਰੀ ਚਿੰਨ੍ਹ ਵਾਲਾਂ ਭੁੰਜੇ ਡਿਗਦਾ ਤੇ ਚੁੱਕਿਆ ਜਾਂਦਾ ਵੇਖਿਆ, પપ