ਪੋਹ ਮਾਘ ਦੀ ਸੁੱਤੀ ਬਰਫ
ਜਾਗ ਪਈ ਹੁਣ ਪੰਘਰ ਗਈ
ਆਉਣ ਆਉਣ ਨੂੰ ਕਰਦਾ ਸੂਰਜ
ਆ ਹੀ ਢੱਕਿਆ
ਸੂਰਜ ਦੇ ਗਲ ਲੱਗਾ
ਘਾਹ ਮੁੜ ਹਰਾ ਹੋ ਗਿਆ
ਔਸ ਤਲਾਅ ਤੇ ਆਣ ਉਤਰਿਆ
ਪਰਵਾਸੀ ਪੰਛੀ ਦਾ ਜੋੜਾ
ਸਾਮ੍ਹਣੇ ਰਹਿੰਦਾ 'ਕੱਲ੍ਹਾ ਬੁੱਢਾ
ਵਰ੍ਹੇ ਛਿਮਾਹੀਂ ਮਿਲਣੇ ਵਾਲੇ ਪੁੱਤ ਪੋਤੀ ਲਈ
ਘਰ ਨੂੰ ਹੂੰਝੇ
ਪਿਛਲੀ ਰੁੱਤੇ ਵਿਧਵਾ ਹੋ ਗਈ ਕੁੜੀ ਨੇ
ਖੋਲ੍ਹੀ ਫੇਰ ਕਿਤਾਬ
ਅੱਜ ਵੀ ਕਿਧਰੇ ਜੰਗ ਲੱਗੀ
ਲੋਕ ਮਰ ਰਹੇ
ਜਿਉਂਦੇ ਰਹਿਣ ਨੂੰ ਲੜ ਵੀ ਰਹੇ...