ਸਮੱਗਰੀ 'ਤੇ ਜਾਓ

ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/31

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਹਾਰ

ਸਰਦੀ ਗਈ
ਮੁੜੀ ਬਹਾਰ

ਬਰਫ਼ਾਂ ਹੇਠਾਂ ਲੁੱਕਿਆ ਪਿੰਡਾ
ਸੜਕ ਨੇ ਕੀਤਾ ਨੰਗਾ
ਸਾਂਭ ਸਾਂਭ ਰੱਖੇ ਫੁੱਲ ਪੱਤੇ
ਰੁੱਖਾਂ ਰੁੱਤ ਦੇ ਸਾਹਵੇਂ ਅਰਪੇ
ਹੱਥ ਵਿਚ ਫ਼ੜਿਆ
ਧਰਤੀ ਨੇ ਗੁਲਦਸਤਾ ਘਾਹ ਦਾ

ਨਦੀ ਦੀ ਛਾਤੀ ਦੁੱਧ ਭਰ ਆਇਆ
ਹਵਾ ਦੇ ਸਾਹੀਂ ਨਿੱਘ ਮੁੜ ਆਇਆ

ਭੋਰਿਆਂ ਵਿਚੋਂ ਸਹੇ ਤੇ ਗਾਲ੍ਹੜ
ਜੰਗਲ ਵਿਚੋਂ ਹਿਰਨ ਤਿਤਲੀਆਂ
ਅਸਮਾਨੋਂ ਪਰਵਾਸੀ ਪੰਛੀ
ਘਰਾਂ 'ਚੋਂ ਬੰਦੇ
ਬਾਹਰ ਆ ਗਏ
ਹਾਸੇ ਖੇਡੇ ਲੁੱਕਣ ਮੀਟੀ
ਕੁਰਸੀ ਦਰੀ ਪਤੰਗ ਖਿਡੌਣੇ
ਨਿੱਕੇ ਸਾਈਕਲ ਬਾਹਰ ਆ ਗਏ

ਬਾਹਰ ਆਏ
ਬਹਾਰ ਹੋਏ...

(27)