ਨੂੰ ਤੋਰ ਦਿਓ, ਨਹੀਂ ਤਾਂ ਤੁਹਾਨੂੰ ਪਤਾ ਈ ਏ, ਮੈਂ ਹੁਕਮਨ ਕੀ ਕੁਝ ਕਰਾ ਸਕਦੀ ਆਂ!
ਲਾਲ :ਹਾਂ! ਹੁਕਮਨ? ਤੂੰ ਸਾਡੀ ਧੀ ਏਂ? ਤੈਨੂੰ ਕਿਨ ਜੰਮਿਆਂ ਸੀ? ਬਸ ੨ ਤੈਨੂੰ ਹੋਰ ਦੁਖ ਨਹੀਂ ਦੇਣ ਲੱਗਾ, ਹਾਲਾਂ ਮੇਰੀ ਇਕ ਧੀ ਹੈਮੇਰੇ ਘੋੜੇ ਕਸ ਦਿਓ ਤੇ ਸਭ ਚਲਣ ਲਈ ਤਿਆਰ ਹੋ ਜਾਓ।
ਗੇਂਦੀ :ਤੁਸੀਂ ਆਪ ਈ ਨਹੀਂ ਤੁਹਾਡੇ ਨੌਕਰਾਂ ਨੂੰ ਵਡੇ ਛੋਟੇ ਦਾ ਲਿਹਾਜ਼ ਨਹੀਂ।
[ਕੌਰ ਜੀ ਆ ਜਾਂਦਾ ਏ,
ਲਾਲ :ਹੋ! ਵਿਹਾ ਗਿਆਹਾਂ ਆ ਗਏ ਕੋਰ ਜੀ- ਤੇਰੀ ਮਰਜੀ ਇਸੇ ਤਰ੍ਹਾਂ ਏ? ਮੇਰੇ ਘੋੜੇ ਕਸ ਦਿਓਹਾਇ ਏਡੀ ਨਾਸ਼ੁਕਰੀਨਾਸ਼ੁਕਰੀ, ਤੇਰਾ ਸਤਿਆਨਾਸ,ਤੂੰ ਕਿਨ੍ਹਾਂ ਕਿਨ੍ਹਾਂ ਦੇ ਲਹੂ ਨਹਾਤੀਓਂਪਰ ਹੋਰ ਵੀ ਅਸਰਾਲ ਹੋ ਦੀਹਨੀ ਏਂ, ਜਦੋਂ ਧੀਆਂ ਪੁਤਰਾਂ ਅੰਦਰ ਵਸ ਜਣਨਹਾਰਿਆਂ ਦੀ ਰੱਤ ਪੀਨੀ ਏਂ, ਹਾਇ ਗਰਕੀ.........
ਕੌਰ ਜੀ :ਮਹਾਰਾਜਹੌਂਸਲੇ ਨਾਲ ਗੱਲ ਕਰੋ ਹੋਇਆ ਕੀ ਏ?
ਲਾਲ :ਚੁੜੇਲੇ, ਤੂੰ ਝੂਠ ਮਾਰਦੀ ਏਂਮੇਰੇ ਸਾਥੀ ਮੁਸ਼ਟੰਡੇ ਨਹੀਂ, ਸਗੋਂ ਬੰਦਿਆਂ ਦੀ ਕਤਾਰ ਵਿਚੋਂ ਚੁਣੇ ਹੋਏ ਲਾਖੀ ਹੀਰੇ ਨੇ, ਜਿਨ੍ਹਾਂ ਨੂੰ ਆਪਣੇ ਫ਼ਰਜ਼ ਦੀ ਪੂਰੀ ਪਛਾਣ ਏਓਹੋ ਕਿੰਨਾਂ ਤੁਛ ਜੇਹਾ ਕਸੂਰ ਸੀ,
੬੪.