ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
(1)
ਓਥੇ ਹੋਰ ਨ ਕਾਇ ਕਬੂਲ ਮੀਆਂ,
ਗਲਿ ਨੇਹੁੰ ਦੀ।
ਇੱਕ ਲਾਇ ਬਿਭੂਤ ਬਹਿਣ ਲਾਇ ਤਾੜੀ,
ਇੱਕ ਨੰਗੇ ਫਿਰਦੇ ਵਿੱਚ ਉਜਾੜੀਂ।
ਕੋਈ ਦਰਦੁ ਨ ਛਾਤੀ ਤੇਂਹ ਦੀ।
ਇਕ ਰਾਤੀ ਜਾਗਣ ਜ਼ਿਕਰ ਕਰੇਂਦੇ,
ਇਕ ਸਰਦੇ ਫਿਰਦੇ ਭੁੱਖ ਮਰੇਂਦੇ,
ਜਾਇ ਨਹੀਂ ਉਥੇ ਕੇਂਹ ਦੀ।
ਇਕ ਪੜ੍ਹਦੇ ਨੀ ਹਰਫ ਕੁਰਾਨਾਂ
ਇਕ ਮਸਲੇ ਕਰਦੇ ਨਾਲ ਜ਼ਬਾਨਾਂ,
ਇਹ ਗਲਿ ਨ ਹਾਸੀ ਹੇਂਹ ਦੀ।
ਕਾਮਲ ਦੇ ਦਰਵਾਜੇ ਜਾਵੇਂ,
ਖੈਰ ਨੇਹੁੰ ਦਾ ਮੰਗ ਲਿਆਵੇਂ,
ਤਾਂ ਖਬਰ ਪਈ ਤਿਸ ਥੇਂਹ ਦੀ।
ਕਹੈ ਹੁਸੈਨ ਫ਼ਕੀਰ ਗਦਾਈ,
ਲੱਖਾਂ ਦੀ ਗਲ ਏਹਾ ਆਹੀ,
ਤਲਬ ਨੇਹੀਂ ਨੂੰ ਨੇਹ ਦੀ।
(2)
ਅਸਾਂ ਕਿਤ ਕੂੰ ਸ਼ੇਖ ਸਦਾਵਣਾ,
ਘਰਿ ਬੈਠਿਆਂ ਮੰਗਲ ਗਾਵਣਾ,
ਅਸਾਂ ਟੁਕਰ ਮੰਗਿ ਮੰਗਿ ਖਾਵਣਾ,
ਅਸਾਂ ਏਹੋ ਕੰਮ ਕਮਾਵਣਾ
9