ਇਹ ਸਫ਼ਾ ਪ੍ਰਮਾਣਿਤ ਹੈ
ਇਸ ਜੀਵਨ ਦਾ ਕਿਆ ਭਰਵਾਸਾ।
ਨਾ ਕਰਿ ਇਤਨਾ ਮਾਣ।
ਕਹੈ ਹੁਸੈਨ ਫ਼ਕੀਰ ਨਿਮਾਣਾ,
ਆਖਰ ਖਾਕ ਸਮਾਣ
(156)
ਵੇ ਯਾਰ ਜਿਨ੍ਹਾਂ ਨੂੰ ਇਸ਼ਕ, ਤਿਨ੍ਹਾਂ ਨੂੰ ਕਤਣ ਕੇਹਾ,
ਅਲਬੇਲੀ ਕਿਉਂ ਕੱਤੇ।
ਲੱਗਾ ਇਸ਼ਕ ਚੁੱਕੀ ਮਸਲਾਹਤ,
ਬਿਸਰੀਆਂ ਪੰਜੇ ਸੱਤੇ।
ਘਾਇਲੁ ਮਾਇਲੁ ਫਿਰੇ ਦਿਵਾਨੀ,
ਚਰਖੇ ਤੰਦ ਨਾ ਘੱਤੇ।
ਮੇਰੀ ਤੇ ਮਾਹੀ ਦੀ ਪਰੀਤਿ ਚਰੋਕੀ,
ਜਾਂ ਸਿਰਿ ਆਹੇ ਨਾ ਛੱਤੇ।
ਕਹੈ ਹੁਸੈਨ ਫ਼ਕੀਰ ਨਿਮਾਣਾ,
ਨੈਨ ਸਾਈਂ ਨਾਲਿ ਰੱਤੇ।
*
88