ਪੰਨਾ:ਕਿੱਸਾ ਪੂਰਨ ਭਗਤ - ਚਰਨ ਪਪਰਾਲਵੀ.pdf/17

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਲਵਾਨ ਦਾ ਮਹਿਲੀਂ ਆਉਣਾ



ਲਾਮ ਲਾਹ ਕੇ ਹਾਰ ਸ਼ਿੰਗਾਰ ਰਾਣੀ,
ਰਾਜੇ ਆਂਵਦੇ ਨੂੰ ਬੁਰੇ ਹਾਲ ਹੋਈ।
ਰਾਜਾ ਦੇਖ ਹੈਰਾਨ ਅਸਚਰਜ ਹੋਇਆ,
ਮਹਲੀਂ ਜਗਿਆ ਨਾ ਸ਼ਮਾਦਾਨ ਕੋਈ।
ਬੈਠ ਪੁੱਛਦਾ ਰਾਣੀਏ ਦੱਸ ਮੈਨੂੰ,
ਵਕਤ ਸੰਧਿਆ ਦੇ ਚੜ੍ਹ ਪਲੰਘ ਸੋਈ।
ਕਾਦਰਯਾਰ ਸਲਵਾਹਨ ਦੀ ਗੱਲ ਸੁਣ ਕੇ,
ਰਾਣੀ ਉੱਠ ਕੇ ਧ੍ਰੋਹ ਦੇ ਨਾਲ ਰੋਈ।

ਮੀਮ ਮੈਨੂੰ ਕੀ ਪੁੱਛਨਾ ਏਂ ਰਾਜਿਆ ਵੇ,
ਮੇਰਾ ਦੁਖ ਕਲੇਜੜਾ ਜਾਲਿਓ ਈ।
ਜਾਇ ਪੁੱਛ ਖਾਂ ਪੁੱਤਰ ਆਪਣੇ ਨੂੰ,
ਜਿਹੜਾ ਭੌਰਾ ਕੋਤਲ ਪਾਲਿਓ ਈ।
ਉਹਨੂੰ ਰੱਖ ਤੇ ਦੇਹ ਜਵਾਬ ਸਾਨੂੰ,
ਸਾਡਾ ਸ਼ੌਕ ਜੇ ਤਾਂ ਦਿਲੋਂ ਟਾਲਿਓ ਈ।
ਕਾਦਰਯਾਰ ਜਦ ਝੂਠ ਪਹਾੜ ਜੇਡਾ,
ਰਾਣੀ ਰਾਜੇ ਨੂੰ ਤੁਰਤ ਸਖਾਲਿਓ

ਨੂੰਨ ਨਾਉਂ ਲੈ ਖਾਂ ਉਸ ਗੱਲ ਦਾ ਤੂੰ,
ਜਿਹੜੀ ਗੱਲ ਪੂਰਨ ਤੈਨੂੰ ਆਖ ਗੈਆ।
ਜੇਹੜਾ ਨਾਲ ਤੇਰੇ ਮੰਦਾ ਬੋਲਿਆ ਸੂ,
ਉਸ ਨੂੰ ਦੇਵਾਂ ਫਾਹੇ ਮੇਰਾ ਪੁੱਤ ਕੇਹਾ।
ਅੱਜ ਨਾਲ ਮਾਵਾਂ ਕਰੇ ਸੁਖਨ ਐਸੇ,
ਭਲਕੇ ਦੇਗ ਖੱਟੀ ਮੈਨੂੰ ਖੱਟ ਏਹਾ।
ਕਾਦਰਯਾਰ ਫਿਰ ਹੋਈ ਬੇਦਾਦ ਨਗਰੀ,
ਅੰਨ੍ਹੇ ਰਾਜੇ ਦੇ ਪੂਰਨ ਵਸ ਪੈਆ।

ਵਾਉ ਵੇਖ ਰਾਜਾ ਮੰਦਾ ਹਾਲ ਮੇਰਾ,
ਰਾਣੀ ਆਪ ਦਿਲੋਂ ਦਰਦ ਦੱਸਿਆ ਈ।
ਪੁੱਤਰ ਪੁੱਤਰ ਮੈਂ ਆਖਦੀ ਰਹੀ ਮੂੰਹੋਂ,
ਪੂਰਨ ਭਰਤਿਆਂ ਵਾਂਗਰਾਂ ਹੱਸਿਆ ਈ।
ਵੀਣੀ ਕੱਢ ਕੇ ਦਸਦੀ ਵੇਖ ਚੂੜਾ,
ਭੰਨੀ ਵੰਗ ਤੇ ਹੱਥ ਵਲਸਿਆ ਈ।

15