ਪੰਨਾ:ਕਿੱਸਾ ਪੂਰਨ ਭਗਤ - ਚਰਨ ਪਪਰਾਲਵੀ.pdf/21

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਾਲ ਪੁੱਟ ਰਾਣੀ ਸਿਰ ਖ਼ਾਕ ਪਾਈ।
ਮੰਦਾ ਘਾਓ ਪਿਆਰਿਆਂ ਪੁੱਤਰਾਂ ਦਾ,
ਰਾਣੀ ਭੱਜ ਕੇ ਰਾਜੇ ਦੇ ਪਾਸ ਆਈ।
ਕਾਦਰਯਾਰ ਖੜੋਇ ਪੁਕਾਰ ਕਰਦੀ,
ਇਹਦੇ ਨਾਲ ਕੀ ਰਾਜਿਆ ਵੈਰ ਸਾਈ।

ਦਾਲ ਦੇਖ ਰਾਣੀ ਕਹੇ ਆਪ ਰਾਜਾ,
ਇਹਦੇ ਨਾਲ ਗਵਾਊਂਗਾ ਮਾਰ ਤੈਨੂੰ।
ਕਹੇ ਵਾਰ ਬਦਕਾਰ ਨੇ ਜੰਮਿਆਂ ਸੀ,
ਜਿਸ ਜੰਮਦਿਆਂ ਲਾਇਆ ਈ ਦਾਗ਼ ਮੈਨੂੰ।
ਜਿਨ੍ਹਾਂ ਵਿੱਚ ਹਿਯਾਉ ਨਾ ਸ਼ਰਮ ਹੋਵੇ,
ਐਸੇ ਪੁੱਤਰ ਨਾ ਜੰਮਦੇ ਨਿਜ ਕੈਨੂੰ।
ਕਾਦਰਯਾਰ ਕਹਿੰਦਾ ਸਲਵਾਹਨ ਰਾਜਾ,
ਤਦ ਵਸਦਾ ਜੇ ਤੁਸੀਂ ਵਰੋ ਏਨੂੰ।

ਜ਼ਾਲ ਜ਼ਰਾ ਨਾ ਰਾਜਿਆ ਗੱਲ ਸੱਚੀ,
ਜਿਸ ਗੱਲ ਦਾ ਭਰਮ ਵਿਚਾਰਿਆ ਈ।
ਕਹਿੰਦੀ ਇੱਛਰਾਂ ਰਾਜਿਆ ਹੋਸ਼ ਕੀਚੇ,
ਕੂੜੀ ਤੁਹਮਤੋਂ ਪੁੱਤਰ ਨੂੰ ਮਾਰਿਆ ਈ।
ਆਖੇ ਲੱਗ ਰੰਨਾਂ ਪੁਟਿਆਰੀਆਂ ਦੇ,
ਕਰਮ ਮੱਥਿਉਂ ਆਪਣਿਉਂ ਹਾਰਿਆ ਈ।
ਕਾਦਰਯਾਰ ਰਾਜੇ ਸਲਵਾਹਨ ਅੱਗੇ,
ਰਾਣੀ ਇੱਛਰਾਂ ਜਾਇ ਪੁਕਾਰਿਆ ਈ।

ਰੇ ਰਹੇ ਨਾ ਵਰਜਿਆ ਮੂਲ ਰਾਜਾ,
ਉਸੀ ਵਕਤ ਜਲਾਦ ਸਦਾਂਵਦਾ ਈ।
ਲੱਗੇ ਰੋਣ ਦਿਵਾਨ ਵਜ਼ੀਰ ਖਲੇ,
ਦਿਲ ਰਾਜੇ ਦੇ ਤਰਸ ਨਾ ਆਂਵਦਾ ਈ।
ਇਹਦੇ ਹੱਥ ਤੇ ਪੈਰ ਅਜ਼ਾਦ ਕਰੋ,
ਰਾਜਾ ਮੁਖ ਥੀਂ ਇਹ ਫੁਰਮਾਂਵਦਾ ਈ।
ਕਾਦਰਯਾਰ ਖਲੋਇ ਕੇ ਮਾਉਂ ਤਾਈਂ,
ਪੂਰਨ ਭਗਤ ਸਲਾਮ ਬੁਲਾਂਵਦਾ ਈ।

ਜ਼ੇ ਜ਼ੋਰ ਨਾ ਡਾਢੇ ਦੇ ਨਾਲ ਕੋਈ,
ਪਕੜ ਬੇਗੁਨਾਹ ਮੰਗਾਇਆ ਮੈਂ।
ਕੈਹਨੂੰ ਖੋਲ੍ਹ ਕੇ ਦਿਲ ਦਾ ਹਾਲ ਦੱਸਾਂ,

19