ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਪੂਰਨ ਭਗਤ - ਚਰਨ ਪਪਰਾਲਵੀ.pdf/36

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪੂਰਨ ਚੱਲਿਆ ਰਾਣੀ ਦੀ ਢੱਕ ਹੋ ਕੇ

ਸੇ ਸਾਬਤੀ ਨਾਲ ਕਰ ਬਚਨ ਬੈਠਾ,
ਦਿਲ ਖੁਸਦੇ ਗੁਰੂ ਨੇ ਟੋਰਿਆ ਈ।
ਪੂਰਨ ਚੱਲਿਆ ਰਾਣੀ ਦੀ ਢੱਕ ਹੋ ਕੇ,
ਹੁਕਮ ਗੁਰੂ ਦਾ ਓਸ ਨਾ ਮੋੜਿਆ ਈ।
ਰਾਣੀ ਸੁੰਦਰਾਂ ਕਰੇ ਦਲੀਲ ਦਿਲ ਦੀ,
ਸੋਈ ਕਰਮ ਪਾਇਆ ਜੋ ਮੈਂ ਲੋੜਿਆ ਈ।
ਕਾਦਰਯਾਰ ਮੀਆਂ ਵਾਟੇ ਜਾਇ ਪੂਰਨ,
ਰਾਣੀ ਗੁਰੂ ਦਾ ਸੰਗ ਵਿਛੋੜਿਆ ਈ।

ਜੀਮ ਜਦੋਂ ਲੈ ਸੁੰਦਰਾਂ ਤੁਰੀ ਪੂਰਨ,
ਕਹਿੰਦੀ ਅੱਜ ਚੜ੍ਹੀ ਚਿੱਲੇ ਰਾਜ ਦੇ ਜੀ।
ਖੁਸੀ ਵਿੱਚ ਨਾ ਮੇਂਵਦੀ ਚੋਲੜੇ ਦੇ,
ਬੰਦ ਟੁੱਟ ਗਏ ਪਿਸ਼ਵਾਜ਼ ਦੇ ਜੀ।
ਜੈਸਾ ਲਾਲ ਮੈਂ ਅੱਜ ਖਰੀਦ ਆਂਦਾ,
ਐਸਾ ਹੋਰ ਨਾ ਕੋਈ ਵਿਹਾਜਦੇ ਜੀ।
ਕਾਦਰਯਾਰ ਜਾਂ ਆਪਣੇ ਸ਼ਹਿਰ ਵੜੀ,
ਕੰਮ ਵੇਖ ਗ਼ਰੀਬ ਨਿਵਾਜ਼ ਦੇ ਜੀ।

ਪੂਰਨ ਦਾ ਰਾਣੀ ਸੁੰਦਰਾਂ ਕੋਲੋਂ ਨੱਸ ਜਾਣਾ

ਹੇ ਹੋਸ਼ ਕੀਤੀ ਪੂਰਨ ਭਗਤ ਉਥੇ,
ਬੇਠ ਹਾਲ ਹਵਾਲ ਪੜ੍ਹਾਇਆ ਈ।
ਜਿਨ੍ਹਾਂ ਗੱਲ੍ਹਾਂ ਥੋਂ ਰੱਬ ਜੀ ਸੰਗਦਾ ਸਾਂ,
ਕੇਹਾ ਰਾਣੀ ਨੇ ਮੈਨੂੰ ਰੰਜਾਣਿਆ ਈ।
ਉਥੇ ਆਖਦਾ ਮੈਂ ਦਿਸ਼ਾ ਬੈਠ ਆਵਾਂ,
ਦਿਲੋਂ ਸਮਝ ਕੇ ਬੋਲ ਵਖਾਣਿਆ ਈ।
ਕਾਦਰਯਾਰ ਖੜੋਇ ਕੇ ਸੁੰਦਰਾਂ ਨੂੰ,
ਪੂਰਨ ਆਖਦਾ ਵਾਂਗ ਅੰਞਾਣਿਆਂ ਈ।

ਖੇ ਖਬਰ ਨਾ ਸੀ ਰਾਣੀ ਸੁੰਦਰਾਂ ਨੂੰ,
ਪੂਰਨ ਦੇਇ ਦਗਾ ਤੁਰ ਜਾਂਵਦਾ ਈ।
ਮੈਂ ਤਾਂ ਜਾਣਦੀ ਸੀ ਮੇਰੇ ਹੁਸਨ ਮੱਤਾ,
ਜਿਹੜਾ ਏਹ ਅਰਜ਼ਾਂ ਫੁਰਮਾਂਵਦਾ ਈ।

34