ਪੰਨਾ:ਕਿੱਸਾ ਰਾਜਾ ਰਸਾਲੂ.pdf/26

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੨੪)

ਲਾਕਾ ਸਾਡਾ ਲਗਦਾ ਹੈ ਠਾਣਾ ਅਮਰ ਗੜ ਦਾ ਤਸੀਲ ਧੂਰੀ ਜਾਨ ਜੀ॥ ਨਗਰਾਂ ਦੇ ਵਿਚੋਂ ਨਗਰ ਬਸੇ ਭਰਭੂਰ ਭਾਈ ਚੌਦਾਂ ਜੋ ਗਰਾਮ ਜਗ ਜਾਣਦਾ ਜਹਾਨ ਜੀ॥ ਕੰਮ ਜੋ ਸੁਨਿਆਰਾ ਅਸੀ ਕਰੀਏ ਬਡੀ ਮੌਜ ਨਾਲ ਗੈਹਣੈ ਅਸੀ ਘੜੀਏ ਸਚ ਕਰਾਂ ਮੈਂ ਬਿਆਨ ਜੀ॥ ਮਿਲਨੇ ਦਾ ਪਤਾ ਤੈਨੂੰ ਦਸ ਦਿਤਾ ਮਿਤਸਿੰਘਾ ਸ਼ੌਕ ਜੋ ਕਬੀਸ਼ਰੀ ਦਾ ਲਗਿਆ ਸੀ ਆਨ ਜੀ॥

ਸੰਪੂਰਨੰ