ਪੰਨਾ:ਕਿੱਸਾ ਰਾਜਾ ਰਸਾਲੂ.pdf/25

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੨੩)

ਸਿੰਘ ਆਖਦਾ ਸੀ ਨਿਤ ਆਇਕੇ॥ ਕਿਸਾ ਤੂੰ ਸੁਣਾ ਦੇ ਸਾਨੂੰ ਚਿਤ ਲਾਇਕੇ॥ ਵਿਚ ਜੋ ਅਥਾਈ ਦੇ ਸੀ ਲੈਂਦਾ ਘੇਰ ਜੀ॥ ਛੰਦ ਮੈਂ ਬਣਾਏ ਉਹਦੇ ਕਹਿਣੇ ਫੇਰ ਜੀ॥ ਜੈਸਾ ਤੀ ਮੈਂ ਸੁਣਿਆ ਉਸਾਹੀ ਬਣਾਲਿਆ॥ ਰਚਕੇ ਮੈਂ ਕਿੱਸਾ ਸਭ ਨੂੰ ਸੁਣਾਲਿਆ॥ ਵਿਚ ਜੋ ਮਹੋਲੀ ਗੁਰੂ ਮੇਰਾ ਬਸਦਾ॥ ਨਾਮ ਮਹਰ ਸਿੰਘ ਉਹਦਾ ਥੋਂਨੂੰ ਦਸਦਾ॥ ਵਿਦਿਆ ਦਾ ਬਰ ਸਾਨੂੰ ਦਿਤਾ ਚਾਇਕੇ॥ ਪਿੰਗਲ ਪੜ੍ਹਾਇਆ ਠੀਕ ਹੀ ਬਣਾਇਕੇ॥ ਪੜ੍ਹਕੇ ਪਿੰਗਲ ਕਿਸਾ ਮੈਂ ਬਣਾਲਿਆ॥ ਮਾਘ ਸੁਦੀ ਦੁਆਦਸੀ ਨੂੰ ਭੋਗ ਪਾ ਲਿਆ॥ ਮਿਤਸਿੰਘਾ ਨਾਮ ਗੁਰੂ ਦਾ ਧਿਆ ਲੀਏ॥ ਫੜਕੇ ਚਰਨ ਸੀਸ ਨੂੰ ਨਵਾ ਲੀਏ॥ ਦੋਹਿਰਾ॥ ਪਤਾ ਕਬੀ ਦਾ ਦਸਦਾ ਲਿਖਿਆ ਛੇਕੜ ਆਨ॥ ਅਛੀ ਤਰਾਂ ਜੀ ਪੜ੍ਹਲੌ ਲਾਕੇ ਖੂਬ ਧਿਆਨ॥

ਕਬਿੱਤ॥ ਹਥ ਜੋੜ ਅਰਜ ਪੁਕਾਰ ਕਰਾਂ ਬਾਰ ਬਾਰ ਸਬਨਾਂ ਕਬੀਸ਼ਰਾਂ ਨੂੰ ਰਿਹਾ ਮੈਂ ਗੁਜਾਰ ਜੀ॥ ਭੁਲ ਚੁਕ ਮਾਫ ਕੀਜੀਓ ਲੈ ਆਪ ਪਿਆਰੇ ਰਚਲਿਆ ਕਿਸਾ ਨਾ ਕਬੀਸ਼ਰੀ ਦੀ ਸਾਰ ਜੀ॥ ਸਾਲ ਉਨੀ ਸੈ ਜੋ ਸਤਰੇਚ ਹੋਗਿਆ ਸੰਪੂਰਨ ਕਿਸਾ ਮਾਂਘ ਸੁਦੀ ਦੁਆਦਸੀ ਲੈ ਦਿਨ ਐਤਵਾਰ ਜੀ॥ ਭੁਲ ਚੁਕ ਵਿਚ ਜੇੜ੍ਹੀ ਹੋਊਗੀ ਪਿਆਰਿਆ ਓਏ ਕਹੇ ਮਿਤਸਿੰਘ ਜਰਾ ਕੀਜੀਓ ਨਾ ਜਾਹਾਰ ਜੀ॥ ਕਬਿੱਤ॥ ਰਿਆਸਤ ਪਟਿਆਲੇ ਵਿਚ