ਪੰਨਾ:ਕਿੱਸਾ ਰਾਜਾ ਰਸਾਲੂ.pdf/24

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੨੨)

ਨੇ ਮਾਰ ਕੇ ਤੇ ਮਿਤਸਿੰਘ ਓ ਦਿਤਾ ਸੀ ਡਾਰ ਭਈ॥

ਬੈਤ॥ ਹੇਠ ਜੰਡ ਦੇ ਮਿਰਜੇ ਨੂੰ ਮਾਰਿਆ ਸੂ ਨਾਲੇ ਮਾਰ ਤੇ ਬੀਰ ਕਸ਼ਮੀਰ ਯਾਰੋ॥ ਵਿਚ ਲੰਕਾ ਦੇ ਰੌਣ ਨੂੰ ਮਾਰਲਿਆ ਜੇੜਾ ਬਸੇ ਸਮੁੰਦਰੋਂ ਪੀਰ ਯਾਰੋ॥ ਵਡਾ ਬਾਲੀ ਜੋ ਇਸਤ੍ਰੀ ਰੋਕ ਬੈਠਾ ਉਹਬੀ ਮਾਰਿਆ ਰਾਮਉ ਤੀਰ ਯਾਰੋ॥ ਮਿਤਮਿੰਘ ਜੋ ਰੰਨਾਂ ਦੇ ਬਸ ਪਿਆ ਉਹਨੂੰ ਲੈਂਦੀਆਂ ਅੰਤ ਸੁਧੀਰ ਯਾਰੋ॥ ਬੈਤ॥ ਰੰਨਾਂ ਮਗਰ ਜੋ ਇੰਦਰ ਵਗਾ ਲਿਆਇਆ ਘੋੜੇ ਗਿਆ ਸੀਂ ਉਥੇ ਕੁਹਾਏ ਯਾਰੋ॥ ਘਰ ਗੋਤਮ ਦੇ ਚੰਦ੍ਰਮਾਂ ਆਪ ਗਿਆ ਉਹਨੂੰ ਲਗਿਆ ਫੇਰ ਸਰਾਪ ਯਾਰੋ॥ ਏਨਾਂ ਰੰਨਾਂ ਨੇ ਸੇਵਾ ਤੇ ਵਾਰ ਕੀਤਾ ਝੋਟਾ ਬਣਕੇ ਗਿਆ ਨਪਾਲ ਯਾਰੋ। ਮਿਤਸਿੰਘ ਜੋ ਹੋਡੀ ਲੈ ਬਸ ਆਇਆ ਭੁੰਨ ਖਾਂਦਾ ਥੀਂ ਉਹਦਾ ਕਬਾਬ ਯਾਰੋ॥ ਕਬੀਓਵਾਚ ਕੋਰੜਾਛੰਦ॥

ਕਿੱਸਾ ਸੰਪੂਰਨ ਸਾਲ ੧੯੭੧

ਕਿਸਾ ਜੋ ਰਸਾਲੂ ਦਾ ਕੀਤਾ ਤਿਆਰ ਜੀ॥ ਬਿਸ਼ਨ ਸਿੰਘ ਪਿਆਰਾ ਆਖਦਾ ਪੁਕਾਰ ਜੀ॥ ਉਹਦੇ ਕਹਿਣੇ ਵਿਚ ਕਿਸਾ ਮੈਂ ਬਣਾਲਿਆ॥ ਰਚਕੇ ਓ ਕਿਸਾ ਸਬ ਨੂੰ ਸੁਣਲਿਆ॥ ਰਣਸਿੰਘ ਪਿਆਰਾ ਆਖਦਾ ਪੁਕਾਰ ਜੀ॥ ਛੰਦ ਤੂੰ ਬਣਾਦੇ ਚੰਗੇ ਜੋ ਉਚਾਰ ਜੀ॥ ਛੰਦ ਬੈਤਾਂ ਵਿਚ ਕਿਸਾ ਮੈਂ ਬਣਾ ਲਿਆ॥ ਰਚਕੇ ਓ ਕਿੱਸਾ ਸਭ ਨੂੰ ਸੁਣਾਲਿਆ॥ ਬਿਸ਼ਨ