ਪੰਨਾ:ਕਿੱਸਾ ਰਾਜਾ ਰਸਾਲੂ.pdf/23

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੨੧)

ਆਖਦੀ ਸੀ ਰਾਣੀ ਰਾਜੇ ਨੂੰ ਸੁਣਾਇਕੇ॥ ਭੁੰਨਿਆਂ ਕਬਾਬ ਵਡਾ ਚਿਤ ਲਾਇਕੇ॥ ਅਜ ਜੇਹਾ ਮਾਸ ਕਦੇ ਨਹੀਂ ਖਾਂਵਣਾ॥ ਬਹੁਤਾ ਹੀ ਸੁਆਦ ਮਾਸ ਵਿਚੋਂ ਆਂਵਣਾ॥ ਸਚ ਦਸੋ ਬਾਦਸ਼ਾਹ ਕਿਥੋਂ ਲਿਆਇਆ ਜੀ॥ ਅੱਜ ਜੇਹਾ ਮਾਸ ਕਦੇਨਹੀਂ ਖਾਇਆ ਜੀ॥ ਆਖਦਾ ਰਸਾਲੂ ਰਾਣੀ ਬੁਲਾਇਕੇ॥ ਆ ਲੈ ਫੜ ਸੀਸ ਦੇਖ ਲੈ ਤੂੰ ਆਇਕੇ॥ ਦੇਖਦੀ ਹੈ ਰਾਣੀ ਸੀਸ ਨੂੰ ਉਠਾਇਕੇ॥ ਹੋਡੀ ਦਾ ਜੋ ਮਾਸ ਖਾਲਿਆ ਬਣਾਇਕੇ॥ ਆਖਦਾ ਰਸਾਲੂ ਕਰ ਲੈ ਪਛਾਣਨੀ॥ ਮਾਣਦਾ ਸੀ ਛੇਜਾਂ ਤੇਰੀ ਆਏ ਆਣਨੀ॥ ਤੇਰੇ ਕੋਲ ਆਕੇ ਸੀਸ ਹੈ ਕਟਾਲਿਆ॥ ਭੁੰਨਕੇ ਤੇ ਮਾਸ ਰਾਣੀਏਂ ਨੀ ਖਾਲਿਆ॥ ਏਥੇ ਆਕੇ ਏਸ ਨੇ ਕੀ ਸੁਖ ਪਾ ਲਿਆ॥ ਛੇੜਕੇ ਜਮਾਂ ਨੂੰ ਜਨਮ ਗਮਾਲਿਆ॥ ਔਰਤਾਂ ਦੇ ਕੋਲੋਂ ਕੀਨੇ ਨਫਾ ਪਾਲਿਆ॥ ਮਿਤਸਿੰਘਾ ਐਵੇਂ ਜਨਮ ਗਮਾ ਲਿਆ॥ ਦੋਹਰਾ॥ ਬਡੇ ਬਡੇ ਔਲੀਏ ਦਿਤੇ ਰੰਨਾਂ ਨੇ ਗਾਲ॥ ਸੰਗਲਾਦੀਪ ਵਿਚ ਪਦਮਣੀ ਮਛੰਦਰ ਰਖੇ ਨਾਲ॥ ਬੈਤ॥ ਕਬੀਓ ਵਾਚ॥ ਏਨਾਂ ਰੰਨਾਂ ਨੇ ਮਾਰਕੇ ਚੂਰ ਕੀਤੇ ਬਡੇ ਔਲੀਏ ਸਾਧ ਬਲਕਾਰ ਭਾਈ॥ ਰਾਜੇ ਭੋਜ ਦੇ ਉਤੇ ਅਸਵਾਰ ਹੋਈਆਂ ਕਾਠੀ ਓਸ ਦੇ ਉਤੇ ਲੈ ਡਾਰ ਭਾਈ॥ ਪੂਰਨ ਭਗਤ ਜਲਾਦਾਂ ਦੇ ਹਥ ਦਿਤਾ ਰਤ ਕਢਕੇ ਲਾਇਆ ਸ਼ੰਗਾਰ ਭਾਈ॥ ਰਾਜੇ ਦਸਰਥ ਨੂੰ ਰੰਨਾਂ